25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰਹਿੰਦ ਨਹਿਰ ਵਿਚ ਫੈਲੀ ਕਈ ਕਿੱਲੋਮੀਟਰ ਤੱਕ ਗੰਦਗੀ ਕਾਰਨ ਲੋਕ ਹੋਏ ਚਿੰਤਤ ਵਾਟਰ ਟਰੀਟਮੈਂਟ ਪਲਾਂਟ ’ਤੇ ਵੀ ਲੋਕਾਂ ਨੇ ਖੜ੍ਹੇ ਕੀਤੇ ਸ਼ੰਕੇ

ਮਾਛੀਵਾੜਾ ਸਾਹਿਬ, 23 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇੱਥੋਂ ਕੁੱਝ ਦੂਰੀ ‘ਤੇ ਵਗਦੀ ਸਰਹਿੰਦ ਨਹਿਰ ਵਿਚ ਕਈ ਕਿੱਲੋਮੀਟਰ ਤੱਕ ਗੰਦਗੀ ਫੈਲੀ ਹੋਣ ਕਾਰਨ ਇਹ ਸ਼ੁੱਧ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਸ ਨੂੰ ਦੇਖ ਕੇ ਲੋਕ ਚਿੰਤਤ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦਾ ਪਾਣੀ ਜੋ ਕਿ ਭਾਖੜਾ ਡੈਮ ਤੋਂ ਰੋਪੜ ਹੈੱਡ ਵਰਕਸ ਵਿਚ ਆਉਂਦਾ ਹੈ ਜਿੱਥੋਂ ਸਰਹਿੰਦ ਨਹਿਰ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ‘ਚ ਸਿੰਚਾਈ ਲਈ ਵਰਤਿਆ ਜਾਂਦਾ ਹੈ।

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਖੰਨਾ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਖੇੜਾ ਪਾਰਟੀ ਦੇ ਪ੍ਰਮੁੱਖ ਨੇਤਾ ਮਨਪ੍ਰੀਤ ਸਿੰਘ ਇਆਲੀ ਨੂੰ ਆਪਣਾ ਅਸਤੀਫ਼ਾ ਸੌਂਪਦੇ ਹੋਏ। ਤਸਵੀਰ : ਸੋਨੀ ਗਿੱਲ 24-08-2026
ਮਾਛੀਵਾੜਾ ਸਾਹਿਬ, 23 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇੱਥੋਂ ਕੁੱਝ ਦੂਰੀ ‘ਤੇ ਵਗਦੀ ਸਰਹਿੰਦ ਨਹਿਰ ਵਿਚ ਕਈ ਕਿੱਲੋਮੀਟਰ ਤੱਕ ਗੰਦਗੀ ਫੈਲੀ ਹੋਣ ਕਾਰਨ ਇਹ ਸ਼ੁੱਧ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਸ ਨੂੰ ਦੇਖ ਕੇ ਲੋਕ ਚਿੰਤਤ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦਾ ਪਾਣੀ ਜੋ ਕਿ ਭਾਖੜਾ ਡੈਮ ਤੋਂ ਰੋਪੜ ਹੈੱਡ ਵਰਕਸ ਵਿਚ ਆਉਂਦਾ ਹੈ ਜਿੱਥੋਂ ਸਰਹਿੰਦ ਨਹਿਰ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ‘ਚ ਸਿੰਚਾਈ ਲਈ ਵਰਤਿਆ ਜਾਂਦਾ ਹੈ। ਇਹ ਪਾਣੀ ਅੱਜ ਤੱਕ ਕਦੇ ਵੀ ਪ੍ਰਦੂਸ਼ਿਤ ਦਿਖਾਈ ਨਹੀਂ ਦਿੱਤਾ ਪਰ ਅੱਜ ਜਦੋਂ ਲੋਕਾਂ ਨੇ ਇਸ ਪਾਣੀ ਵਿਚ ਕਈ ਕਿੱਲੋਮੀਟਰ ਲੰਬਾਈ ਤੱਕ ਕੂੜਾ ਕਰਕਟ ਜਿਸ ਵਿਚ ਫੋਮ ਦੇ ਵੱਡੇ-ਵੱਡੇ ਪੀਸ ਤੈਰਦੇ ਨਜ਼ਰ ਆਏ ਤਾਂ ਉਹ ਚਿੰਤਤ ਦਿਖਾਈ ਦਿੱਤੇ। ਪੱਤਰਕਾਰਾਂ ਵਲੋਂ ਦੇਰ ਸ਼ਾਮ 6 ਵਜੇ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਗਿਆ ਤਾਂ ਸਰਹਿੰਦ ਨਹਿਰ ’ਚ ਹਰ ਪਾਸੇ ਗੰਦਗੀ ਨਜ਼ਰ ਆ ਰਹੀ ਸੀ। ਖੇਤਾਂ ਵਿਚ ਸਿੰਚਾਈ ਲਈ ਵਰਤੇ ਜਾਣ ਵਾਲੇ ਇਸ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਿਸ ਨੇ ਕੀਤਾ, ਇਸ ਵਿਚ ਫੋਮ ਦੇ ਵੱਡੇ-ਵੱਡੇ ਪੀਸ ਕਿਸੇ ਇੰਡਸਟਰੀ ਵਾਲੇ ਨੇ ਸੁੱਟੇ ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਨੇ ਸਰਕਾਰ ਤੇ ਪ੍ਰਦੂਸ਼ਣ ਵਿਭਾਗ ਤੋਂ ਮੰਗ ਕੀਤੀ ਕਿ ਸਰਹਿੰਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਸਰੇ ਪੰਜਾਬ ਮੰਡੀ ਬੋਰਡ ਵਲੋਂ ਸਰਹਿੰਦ ਨਹਿਰ ਤੋਂ ਮਾਛੀਵਾੜਾ ਤੱਕ ਪਾਈਪਾਂ ਵਿਛਾ ਕੇ ਇਸ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸ਼ੁੱਧ ਕਰ ਕੇ ਮਾਛੀਵਾੜਾ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀਆਂ ਤਿਆਰੀਆਂ ਹਨ। ਇਸ ਪ੍ਰੋਜੈਕਟ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ ਪਰ ਦੂਸਰੇ ਪਾਸੇ ਸਰਹਿੰਦ ਨਹਿਰ ਵਿਚ ਫੈਲੀ ਅੱਤਾਂ ਦੀ ਗੰਦਗੀ ਦੇਖ ਲੋਕਾਂ ਦੇ ਮਨ ਵਿਚ ਸ਼ੰਕੇ ਖੜ੍ਹੇ ਹੋ ਗਏ ਹਨ ਕਿ ਇਹ ਪ੍ਰਦੂਸ਼ਿਤ ਪਾਣੀ ਕਿਵੇਂ ਸ਼ੁੱਧ ਹੋਵੇਗਾ ਅਤੇ ਉਹ ਇਸ ਨੂੰ ਕਿਵੇਂ ਪੀਣਗੇ।
ਪਿਛਲੀ ਖ਼ਬਰ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਸੰਬੰਧੀ ਪੰਜ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ 28 ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਭਲਾਈ ਮੰਤਰੀ, ਸਕੱਤਰ ਭਲਾਈ ਵਿਭਾਗ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਦੇ ਪੁਤਲੇ ਫੂਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।