22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਚੋਰਾਂ ਨੇ ਪਿੰਡ ਸਹਿਬਾਜ਼ਪੁਰ ’ਚ ਘਰ ’ਚੋਂ ਕਰੀਬ 6 ਤੋਲੇ ਸੋਨੇ ਦੇ ਗਹਿਣੇ ਕੀਤੇ ਚੋਰੀ

ਮਾਛੀਵਾੜਾ ਸਾਹਿਬ, 21 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਇਹ ਸ਼ਾਇਦ ਘਰ ਦੀ ਮਾਲਕਣ ਦੀ ਦਲੇਰੀ ਭਰੀ ਬੜ੍ਹਕ ਹੀ ਸੀ ਕਿ ਜੇਕਰ ਉਹ ਮੌਕੇ ‘ਤੇ ਸਮਝਦਾਰੀ ਨਾ ਦਿਖਾਉਂਦੀ ਤਾਂ ਸ਼ਾਇਦ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਬੀਤੀ ਰਾਤ ਮਾਛੀਵਾੜਾ ਤੋਂ ਚੰਦ ਮਿੰਟਾਂ ‘ਤੇ ਪੈਂਦੇ ਪਿੰਡ ਸਹਿਬਾਜਪੁਰ ਵਿਚ ਇੱਕ ਚੋਰੀ ਦੀ ਵਾਰਦਾਤ ਹੋਈ।

ਅਜੀਤ ਡੈਸਕ 22-08-2026
ਮਾਛੀਵਾੜਾ ਸਾਹਿਬ, 21 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਇਹ ਸ਼ਾਇਦ ਘਰ ਦੀ ਮਾਲਕਣ ਦੀ ਦਲੇਰੀ ਭਰੀ ਬੜ੍ਹਕ ਹੀ ਸੀ ਕਿ ਜੇਕਰ ਉਹ ਮੌਕੇ ‘ਤੇ ਸਮਝਦਾਰੀ ਨਾ ਦਿਖਾਉਂਦੀ ਤਾਂ ਸ਼ਾਇਦ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਬੀਤੀ ਰਾਤ ਮਾਛੀਵਾੜਾ ਤੋਂ ਚੰਦ ਮਿੰਟਾਂ ‘ਤੇ ਪੈਂਦੇ ਪਿੰਡ ਸਹਿਬਾਜਪੁਰ ਵਿਚ ਇੱਕ ਚੋਰੀ ਦੀ ਵਾਰਦਾਤ ਹੋਈ। ਚੋਰ ਘਰ ਦੀਆਂ ਦੀਵਾਰਾਂ ਰਾਹੀਂ ਅੰਦਰ ਦਾਖਲ ਹੋਏ ਤੇ ਘਰ ਦੇ ਸਟੋਰ ਵਿਚ ਪਈਆਂ ਅਲਮਾਰੀਆਂ ਵਿਚੋਂ ਕਰੀਬ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ, ਜਿਸ ਦੀ ਅੰਦਾਜ਼ਨ ਕੀਮਤ 7-8 ਲੱਖ ਵਿਚਕਾਰ ਦੱਸੀ ਜਾ ਰਹੀ ਹੈ। ਇਸ ਸੰਬੰਧੀ ਘਰ ਦੀ ਮਾਲਕਣ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਤੇ ਉਸ ਦੀ ਧੀ ਘਰ ਵਿਚ ਹੀ ਨਾਲ ਦੇ ਕਮਰੇ ਵਿਚ ਸੁੱਤੀਆਂ ਪਈਆਂ ਸਨ। ਜਦੋਂ ਕਿ ਉਸ ਦਾ ਪਤੀ ਹਰ ਰੋਜ਼ ਦੀ ਤਰਾਂ ਮਾਛੀਵਾੜਾ ਆਪਣੀ ਡਿਊਟੀ ਨਿਭਾਉਣ ਗਿਆ ਸੀ। ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਇੱਕ ਆਹਟ ਸੁਣਾਈ ਦਿੱਤੀ ਜਿਵੇਂ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਕਮਰੇ ਵਿਚ ਕੋਈ ਦਾਖਲ ਹੋਇਆ ਹੈ। ਉਸ ਨੇ ਆਪਣੀ ਧੀ ਨੂੰ ਵੈਸੇ ਹੀ ਰਿਵਾਲਵਰ ਲਿਆਉਣ ਲਈ ਕਿਹਾ। ਜਦਕਿ ਕੋਈ ਅਸਲਾ ਹੈ ਹੀ ਨਹੀਂ ਸੀ ਤੇ ਇਹ ਸੁਣਦੇ ਹੀ ਚੋਰ ਉੱਥੋਂ ਭੱਜ ਗਏ। ਪਰ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਗਏ, ਜਿਸ ਵਿਚ ਕੁੱਝ ਨਗਦੀ ਵੀ ਸ਼ਾਮਿਲ ਹੈ। ਇਸ ਬਾਰੇ ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਵੇਗੀ ਤੇ ਇਸ ਲਈ ਬਾਕਾਇਦਾ ਪੁਲਿਸ ਟੀਮ ਦਾ ਗਠਨ ਵੀ ਕਰ ਦਿੱਤਾ ਹੈ।
ਪਿਛਲੀ ਖ਼ਬਰ ਬੇਕਾਬੂ ਹੋਈ ਕਾਰ ਪਿੱਲਰ ਨਾਲ ਟਕਰਾਈ-ਪਰਿਵਾਰ ਵਾਲ-ਵਾਲ ਬਚਿਆ ਅਗਲੀ ਖ਼ਬਰ ਚੋਰਾਂ ਨੇ ਖੇਤਾਂ ’ਚੋਂ 3 ਮੋਟਰਾਂ ਕੀਤੀਆਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।