19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੁਤੰਤਰਤਾ ਦਿਵਸ ਮੌਕੇ ਲਗਾਏ ਬੈਨਰ ’ਚ ਪੰਜਾਬੀ ਦੀ ਵਰਤੋਂ ਨਾ ਹੋਣ ਸੰਬੰਧੀ ਮੰਗੀ ਮੁਆਫ਼ੀ ਕਿਹਾ , ਅੱਗੇ ਤੋਂ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇ ਅਧਾਰ ’ਤੇ ਵਰਤਿਆ ਜਾਵੇਗਾ

ਸਮਰਾਲਾ, 18 ਅਗਸਤ (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਵਿਖੇ ਸਰਕਾਰੀ ਤੌਰ ‘ਤੇ ਮਨਾਏ 80ਵੇਂ ਸੁਤੰਤਰਤਾ ਦਿਵਸ ਮੌਕੇ ‘ਮੇਰਾ ਯੁਵਾ ਭਾਰਤ’ ਬਲਾਕ ਸਮਰਾਲਾ ਵਲੋਂ ਬੈਨਰ ਲਗਾਇਆ ਗਿਆ ਸੀ। ਉਸ ਬੈਨਰ ਉੱਤੇ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਅਤੇ ਹਿੰਦੀ ਵਿਚ ਸੁਤੰਤਰਤਾ ਦਿਵਸ ਲਿਖਿਆ ਗਿਆ ਸੀ।

ਅਜੀਤ ਡੈਸਕ 19-08-2026
ਸਮਰਾਲਾ, 18 ਅਗਸਤ (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਵਿਖੇ ਸਰਕਾਰੀ ਤੌਰ ‘ਤੇ ਮਨਾਏ 80ਵੇਂ ਸੁਤੰਤਰਤਾ ਦਿਵਸ ਮੌਕੇ ‘ਮੇਰਾ ਯੁਵਾ ਭਾਰਤ’ ਬਲਾਕ ਸਮਰਾਲਾ ਵਲੋਂ ਬੈਨਰ ਲਗਾਇਆ ਗਿਆ ਸੀ। ਉਸ ਬੈਨਰ ਉੱਤੇ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਅਤੇ ਹਿੰਦੀ ਵਿਚ ਸੁਤੰਤਰਤਾ ਦਿਵਸ ਲਿਖਿਆ ਗਿਆ ਸੀ। ਜਿਸ ਪ੍ਰਤੀ ਪੰਜਾਬੀ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ।ਇਕ ਪੈ੍ਰੱਸ ਨੋਟ ਅਨੁਸਾਰ ਇਸ ਸਬੰਧੀ ‘ਮੇਰਾ ਯੁਵਾ ਭਾਰਤ’ ਬਲਾਕ ਸਮਰਾਲਾ ਦੇ ਵਲੰਟੀਅਰਾਂ ਦੀ ਜ਼ਰੂਰੀ ਮੀਟਿੰਗ ਸੱਦੀ ਗਈ, ਜਿਸ ਵਿਚ ਪੰਜਾਬੀ ਨਾ ਲਿਖਣ ਸਬੰਧੀ ਹੋਈ ਭੁੱਲ ਦੀ ਮੁਆਫ਼ੀ ਮੰਗੀ ਗਈ ਅਤੇ ‘ਮੇਰਾ ਯੁਵਾ ਭਾਰਤ’ ਅੱਗੇ ਤੋਂ ਪੰਜਾਬੀ ਮਾਂ ਬੋਲੀਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬੀ ਭਾਸ਼ਾ ਨੂੰ ਹੀ ਪਹਿਲ ਦੇ ਅਧਾਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ।
ਪਿਛਲੀ ਖ਼ਬਰ ਮਨਿਸਟਰੀਅਲ ਕਾਮਿਆਂ ਵਲੋਂ ਮੁਕੰਮਲ ਕੰਮਕਾਜ ਠੱਪ, ਕਲਮ ਛੋੜ/ਕੰਪਿਊਟਰ ਬੰਦ ਹੜਤਾਲ 21 ਤੱਕ ਵਧਾਈ ਅਗਲੀ ਖ਼ਬਰ ਸੈਕਰਡ ਹਾਰਟ ਕਨਵੈਂਟ ਸਕੂਲ ਸਮਰਾਲਾ ’ਚ ਨਸ਼ਿਆਂ ਪ੍ਰਤੀ ਜਾਗਰਤੀ ਲਿਆਉਣ ਲਈ ਪ੍ਰਣ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।