ਮਲੌਦ, 9 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੀ. ਟੀ. ਸੀ ਚੈਨਲ ਦੁਆਰਾ ਕਰਵਾਏ ਗਏ ਮੁਕਾਬਲੇ ਦੌਰਾਨ ’ਅਵਾਜ ਪੰਜਾਬ-11’ ਬਣੇ ਪਿੰਡ ਮਦਨੀਪੁਰ ਦੇ ਦੀਪ ਗਗਨ। ਜਿਕਰਯੋਗ ਹੈ ਕਿ ਦੀਪ ਗਗਨ ਲੋੜਵੰਦ ਪਰਿਵਾਰ ਦਾ ਨੌਜਵਾਨ ਹੈ, ਜਿਸ ਦੇ ਭਰਵੇਂ ਸਵਾਗਤ ਲਈ ਪਿੰਡ ਵਾਸੀਆਂ ਨੂੰ ਖਾਸ ਪ੍ਰਬੰਧ ਕੀਤੇ ਅਤੇ ਰਸਤੇ ਵਿਚ ਥਾਂ ਥਾਂ ਲੋਕਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਸੀ। ਇਸੇ ਲੜੀ ਤਹਿਤ ਮਿੰਟੂ ਮੈਡੀਕੋਜ ਸਿਹੌੜਾ ਵਿਖੇ ਭਗਤ ਸਿੰਘ ਮਿੰਟੂ ਵਲੋਂ ਸਾਥੀਆਂ ਸਮੇਤ ਸਨਮਾਨ ਕੀਤਾ ਗਿਆ। ਇਸ ਮੌਕੇ ਸੋਹਣ ਸਿੰਘ ਪ੍ਰਧਾਨ, ਜਸਵਿੰਦਰ ਸਿੰਘ, ਹਰਪਿੰਦਰ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ ਗੱਗੀ ਜੰਡਾਲੀ, ਨਿਰਮਲ ਸਿੰਘ ਕੂਹਲੀ ਚੇਅਰਮੈਨ, ਬਲਾਕ ਸੰਮਤੀ ਵੀ ਹਾਜਰ ਸਨ।