06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਖੰਨਾ ਪੁਲਿਸ ਵਲੋਂ ਰਾਜ ਪੱਧਰੀ ਚੇਨੀਆਂ ਤੇ ਵਾਲੀਆਂ ਲੁੱਟਣ ਵਾਲੇ ਗਰੋਹ ਦਾ ਪਰਦਾਫ਼ਾਸ਼

ਖੰਨਾ, 5 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵਲੋਂ ਰਾਜ ਪੱਧਰੀ ਚੈਨੀ ਤੇ ਵਾਲੀਆਂ ਲੁੱਟਣ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਗਰੋਹ ਵਿਚ 3 ਆਦਮੀ ਅਤੇ 2 ਔਰਤਾਂ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਇਕ ਔਰਤ ਸਮੇਤ 4 ਨੂੰ ਕਾਬੁੂ ਕਰ ਲਿਆ ਗਿਆ ਹੈ।

ਮੀਟਿੰਗ ਕਰਨ ਸਮੇਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ। ਤਸਵੀਰ : ਸੋਨੀ ਗਿੱਲ 06-08-2026
ਖੰਨਾ, 5 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵਲੋਂ ਰਾਜ ਪੱਧਰੀ ਚੈਨੀ ਤੇ ਵਾਲੀਆਂ ਲੁੱਟਣ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਗਰੋਹ ਵਿਚ 3 ਆਦਮੀ ਅਤੇ 2 ਔਰਤਾਂ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਇਕ ਔਰਤ ਸਮੇਤ 4 ਨੂੰ ਕਾਬੁੂ ਕਰ ਲਿਆ ਗਿਆ ਹੈ। ਐਸ. ਪੀ. ਪਵਨਜੀਤ ਚੌਧਰੀ ਨੇ ਦੱਸਿਆ ਕਿ ਵੱਖ ਵੱਖ ਜਿਲਿ੍ਹਆਂ ਵਿਚ ਚੈਨੀਆਂ, ਵਾਲੀਆਂ ਲੁੱਟਣ ਵਾਲੇ ਗਰੋਹ ਦੇ 4 ਮੈਂਬਰਾਂ ਯਾਦਵਿੰਦਰ ਸਿੰਘ ਉਰਫ਼ ਜਿੰਮੀ, ਸੁਖਦੀਪ ਸਿੰਘ ਉਰਫ਼ ਕੋਕੋ, ਅਸਲਮ ਮੁਹੰਮਦ ਅਤੇ ਦਵਿੰਦਰ ਕੌਰ ਨੂੰ ਕਾਬੂ ਕੀਤਾ ਗਿਆ ਹੈ, ਅਜੇ ਇਕ ਔਰਤ ਫ਼ਰਾਰ ਹੈ ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਦਵਿੰਦਰ ਕੌਰ ਅਤੇ ਗੁਰਮੀਤ ਕੌਰ ਖੋਹੇ ਸੋਨੇ ਦੇ ਗਹਿਣਿਆਂ ਨੂੰ ਅੱਗੇ ਕਿਸੇ ਸੁਨਿਆਰੇ ਨੂੰ ਵੇਚਦੀਆਂ ਸਨ ਅਤੇ ਪੈਸੇ ਆਪਸ ਵਿਚ ਵੰਡ ਲੈਂਦੇ ਸਨ। ਇਹ ਵਾਰਦਾਤਾਂ ਖੰਨਾ ਦੇ ਪੀਰਖਾਨਾ ਰੋਡ, ਸਬਜੀ ਮੰਡੀ, ਅਮਲੋਹ, ਨਾਭਾ, ਬੱਸ ਸਟੈਂਡ ਜੌੜੇਪੁਲ, ਸਮਰਾਲਾ, ਭਾਦਸੋਂ, ਮਲੇਰਕੋਟਲਾ, ਰਾਏਕੋਟ, ਬਰਨਾਲਾ ਆਦਿ ਵਿਚ ਕੀਤੀਆਂ ਗਈਆਂ ਹਨ। ਪੁਲਿਸ ਵਲੋਂ ਉਕਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀ. ਐਸ. ਪੀ. ਵਿਨੋਦ ਕੁਮਾਰ, ਐਸ. ਐਚ. ਓ. ਸਿਟੀ 2 ਤਰਵਿੰਦਰ ਬੇਦੀ, ਥਾਣੇਦਾਰ ਸੰਜੀਵ ਕੁਮਾਰ ਵੀ ਹਾਜਰ ਸਨ।
ਪਿਛਲੀ ਖ਼ਬਰ ਸਰਪੰਚ ਕੁਲਦੀਪ ਬੋਪਾਰਾਏ ਛਪਾਰ ਵਲੋਂ ਲੜਕੀਆਂ ਲਈ ਮੁਫ਼ਤ ਸਿਖਲਾਈ ਤੇ ਸਿਲਾਈ ਸੈਂਟਰ ਖੋਲਿਆ ਅਗਲੀ ਖ਼ਬਰ ਲਲਹੇੜੀ ਪੁੱਲ ਦੇ ਜਾਨਲੇਵਾ ਖੱਡਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।