05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜ਼ੋਨ ਸਾਹਨੇਵਾਲ ਦੇ ਇੰਟਰ ਸਕੂਲ ਬਾਸਕਟਬਾਲ ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਦੀ ਝੰਡੀ

ਦੋਰਾਹਾ, 3 ਅਗਸਤ (ਪੱਤਰ ਪ੍ਰੇਰਕ)-ਜ਼ੋਨ ਸਾਹਨੇਵਾਲ ਅਧੀਨ ਕਰਵਾਏ ਗਏ ਇੰਟਰ ਸਕੂਲ ਜ਼ੋਨਲ ਬਾਸਕਟਬਾਲ (ਲੜਕੇ) ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਦੋ ਉਮਰ ਵਰਗਾਂ ਵਿੱਚ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਜਦ ਕਿ ਇੱਕ ਉਮਰ ਵਰਗ ਵਿੱਚ ਉਪ ਜੇਤੂ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਅਜੀਤ ਡੈਸਕ 04-08-2026
ਦੋਰਾਹਾ, 3 ਅਗਸਤ (ਪੱਤਰ ਪ੍ਰੇਰਕ)-ਜ਼ੋਨ ਸਾਹਨੇਵਾਲ ਅਧੀਨ ਕਰਵਾਏ ਗਏ ਇੰਟਰ ਸਕੂਲ ਜ਼ੋਨਲ ਬਾਸਕਟਬਾਲ (ਲੜਕੇ) ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਦੋ ਉਮਰ ਵਰਗਾਂ ਵਿੱਚ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਜਦ ਕਿ ਇੱਕ ਉਮਰ ਵਰਗ ਵਿੱਚ ਉਪ ਜੇਤੂ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਮੁਕਾਬਲਿਆਂ ਦੇ ਅੰਡਰ-14 ਵਰਗ ਅਤੇ ਅੰਡਰ-17 ਵਰਗ ਵਿੱਚ ਦੋਰਾਹਾ ਪਬਲਿਕ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸਥਾਨ ਹਾਸਲ ਕੀਤੇ। ਬੀ. ਸੀ. ਐਮ. ਸਕੂਲ, ਸੈਕਟਰ-32 ਦੂਜੇ ਅਤੇ ਡੀ. ਸੀ. ਐਮ. ਪ੍ਰੈਜ਼ੀਡੈਂਸੀ ਸਕੂਲ, ਜਮਾਲਪੁਰ ਤੀਜੇ ਸਥਾਨ ’ਤੇ ਰਹੇ। ਅੰਡਰ-19 ਵਰਗ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਹਿਲਾ, ਦੋਰਾਹਾ ਪਬਲਿਕ ਸਕੂਲ ਨੇ ਦੂਜਾ ਅਤੇ ਸੈਕਰਡ ਹਾਰਟ ਸਕੂਲ, ਜਮਾਲਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉਮਲ ਕੌਰ, ਡਾਇਰੈਕਟਰ ਤਪਵੀਰ ਸਿੰਘ ਅਤੇ ਜਪਵੀਰ ਸਿੰਘ, ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਮੋਨਿਕਾ ਸਾਰਵਾਲ ਨੇ ਜੇਤੂ ਖਿਡਾਰੀਆਂ ਅਤੇ ਬਾਸਕਟਬਾਲ ਕੋਚ ਦਵਿੰਦਰ ਸਿੰਘ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਮਾਡਲ ਸਕੂਲ ਦੇ ਵਿਦਿਆਰਥੀ ਸਮਰਾਲਾ ਜ਼ੋਨਲ ਖੇਡਾਂ ’ਚ ਛਾਏ ਅਗਲੀ ਖ਼ਬਰ ਏ . ਐਸ . ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਚ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ -2026 ਦਾ ਸ਼ੁਭ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।