05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਰਕਾਰ ਵੈਟਰਨਰੀ ਇੰਸਪੈਕਟਰਾਂ ਅਤੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰ ਕੇ ਇਨਸਾਫ਼ ਦੇਵੇ - ਸ਼ਾਹਪੁਰ

ਅਜੀਤ ਡੈਸਕ 31-07-2026
ਪਾਇਲ, 30 ਜੁਲਾਈ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਦੇ ਵੈਟਨਰੀ ਇੰਸਪੈਕਟਰ, ਸੀਨੀਅਰ ਵੈਟਨਰੀ ਇੰਸਪੈਕਟਰ ਅਤੇ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਕੇਡਰ ਦੀ ਨੁਮਾਇੰਦਾ ਜੱਥੇਬੰਦੀ ਪੰਜਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਲੰਮੇ ਸਮੇ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੀ ਹੈ। ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵੈਟਨਰੀ ਇੰਸਪੈਕਟਰਜ, ਸੀਨੀਅਰ ਵੈਟਨਰੀ ਇੰਸਪੈਕਟਰਜ ਅਤੇ ਜ਼ਿਲ੍ਹਾ ਵੈਟਨਰੀ ਇੰਸਪੈਕਟਰਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰਕੇ ਇਨਸਾਫ ਦੇਵੇ। ਉਹਨਾਂ ਕਿਹਾ ਕਿ ਮਹਿਕਮੇ ਦਾ ਅੱਸੀ ਪ੍ਰਤੀਸ਼ਤ ਤੋਂ ਵਧੇਰੇ ਕੰਮ ਕਰਨ ਵਾਲਾ ਕੇਡਰ ਬੜੀ ਮਾਯੂਸੀ ਤੇ ਨਿਰਾਸ਼ਤਾ ਦੇ ਆਲਮ ਵਿਚੋਂ ਲੰਘ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਜੱਥੇਬੰਦੀ ਦੀ ਬੁਲਾਈ ਮੀਟਿੰਗ ਵਿਚ ਸਰਕਾਰ ਨੂੰ ਤੱਥਾਂ ਦੇ ਅਧਾਰ ਤੇ ਕੇਡਰ ਦੀਆਂ ਮੰਗਾਂ ਤੇ ਕੰਮ ਕਾਰ ਬਾਰੇ ਪੂਰਨ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਕੇਡਰ ਦੀਆਂ ਪੇ ਤਰੁਟੀਆਂ ਅਤੇ ਬਾਕੀ ਮੰਗਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਪਰ ਸਰਕਾਰ ਦੀ ਨੀਅਤ ਸਾਫ ਦਿਖਾਈ ਨਹੀ ਦੇ ਰਹੀ। ਇਹ ਪਤਾ ਲੱਗਾ ਹੈ ਕਿ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਵੈਟਨਰੀ ਇੰਸਪੈਕਟਰਜ, ਸੀਨੀਅਰ ਵੈਟਨਰੀ ਰਿੰਸਪੈਕਟਰਜ ਅਤੇ ਜਿਲਾ ਵੈਟਨਰੀ ਇੰਸਪੈਕੇਰਜ ਕੇਡਰ ਦੀਆਂ ਮੰਗਾਂ ਪ੍ਰਤੀ ਤਰੁੱਟੀਆਂ ਭਰਪੂਰ ਜਾਣਕਾਰੀ ਭੇਜਦਾ ਹੈ। ਜਿਸ ਕਰਕੇ ਤਰੁੱਟੀਆਂ ਹੋਣ ਕਾਰਨ ਫਾਈਲ ਵਾਪਸ ਮੁੜ ਜਾਣ ਕਾਰਨ ਕੰਮ ਰੁਕ ਜਾਂਦਾ ਹੈ। ਉਹਨਾਂ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਵੈਟਨਰੀ ਇੰਸਪੈਕਟਰਜ ਕੇਡਰ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਇਨਸਾਫ਼ ਦਿੱਤਾ ਜਾਵੇ। ਉਹਨਾਂ ਕਿ ਤੁਸੀਂ ਇੰਸਪੈਕਟਰਜ ਕੇਡਰ ਦੇ ਕੰਮ ਨੂੰ ਚੰਗੀ ਤਰ੍ਹਾਂ ਜਾਣਨ ਦੇ ਬਾਵਜੂਦ ਅਣਜਾਣ ਨਾ ਬਣੋ। ਉਹਨਾਂ ਪੰਜਾਬ ਦੇ ਸਮੂਹ ਸਾਬਕਾ ਜਿਲਾ ਵੈਟਨਰੀ ਇੰਸਪੈਕਟਰਜ ਨੂੰ ਅਪੀਲ ਕਰਦਿਆਂ ਕਿਹਾ ਕਿ 31 ਜੁਲਾਈ ਦੀ ਰੈਲੀ ’ਚ ਐਸੋਸੀਏਸ਼ਨ ਦਾ ਡਟ ਕੇ ਸਾਥ ਦਿੱਤਾ ਜਾਵੇ।
ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਪ੍ਰਧਾਨ ਰਾਜੇਸ਼ ਡਾਲੀ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਅਗਲੀ ਖ਼ਬਰ ਫਾਈਨਲ ਜਿੱਤ ਕੇ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਅੰਡਰ-17 ਕ੍ਰਿਕਟ ਟੀਮ ਬਣੀ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।