09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਰਹਿੰਦ ਨਹਿਰ ਕਿਨਾਰੇ ਲੱਗੀ ਸੁਰੱਖਿਆ ਰੇਲਿੰਗ ਚੋਰੀ ਹੋਣ ਕਾਰਨ ਵਧ ਰਹੇ ਨੇ ਹਾਦਸੇ

ਅਜੀਤ ਡੈਸਕ 26-07-2026

ਮਾਛੀਵਾੜਾ ਸਾਹਿਬ, 25 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ਤੋਂ ਲੰਘਦੇ ਵਾਹਨਾਂ ਦੀ ਸੇਫ਼ਟੀ ਲਈ ਕਿਨਾਰਿਆਂ ‘ਤੇ ਕਈ ਕਿੱਲੋਮੀਟਰ ਤੱਕ ਲਗਾਈ ਰੇਲਿੰਗ ਲਗਭਗ ਗ਼ਾਇਬ ਹੋ ਚੁੱਕੀ ਹੈ ਜਿਸ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਅੱਗੋਂ ਵੀ ਲੋਕਾਂ ਦੀ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ। ਲੰਘੀ 24 ਜੁਲਾਈ ਦੀ ਤੜਕਸਾਰ ਵੀ ਇੱਕ ਇਨੋਵਾ ਕਾਰ ਸਰਹਿੰਦ ਨਹਿਰ ਵਿਚ ਜਾ ਗਿਰੀ ਜਿਸ ਵਿਚ 2 ਨੌਜਵਾਨ ਵਿਕਾਸਦੀਪ ਤੇ ਆਕਾਸ਼ਦੀਪ ਦੀ ਜਾਨ ਚਲੀ ਗਈ ਪਰ ਜੇਕਰ ਨਹਿਰ ਕਿਨਾਰੇ ਰੇਲਿੰਗ ਲੱਗੀ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਜਾਨ ਬਚ ਸਕਦੀ ਸੀ। ਰੋਪੜ ਤੋਂ ਲੈ ਕੇ ਦੋਰਾਹਾ ਤੱਕ ਕੁੱਝ ਸਾਲ ਪਹਿਲਾਂ ਜਦੋਂ ਇਹ ਸੜਕ ਨਵੀਂ ਬਣੀ ਸੀ ਤਾਂ ਕਰੀਬ 50 ਕਿੱਲੋਮੀਟਰ ਲੰਬੀ ਇਸ ਸੜਕ ‘ਤੇ ਵਿਭਾਗ ਵਲੋਂ ਹਾਦਸਿਆਂ ਤੋਂ ਬਚਾਅ ਲਈ ਪਿੱਲਰ ਤੇ ਮੋਟੀ ਤਾਰ ਦੀ ਰੇਲਿੰਗ ਲਗਾਈ ਗਈ ਸੀ। ਚੋਰਾਂ ਵਲੋਂ ਹੌਲੀ-ਹੌਲੀ ਇਹ ਤਾਰ ਤੋੜ ਕੇ ਕੋਡੀਆਂ ਦੇ ਭਾਅ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਹਾਲਾਤ ਇਹ ਹਨ ਕਿ ਮਾਛੀਵਾੜਾ ਖੇਤਰ ਅਧੀਨ ਪੈਂਦੇ ਪਵਾਤ ਪੁਲ ਤੋਂ ਲੈ ਕੇ ਨੀਲੋਂ ਤੱਕ ਲਗਭਗ 80 ਫ਼ੀਸਦੀ ਤਾਰ ਚੋਰੀ ਹੋ ਚੁੱਕੀ ਹੈ ਜਾਂ ਗਿਰੀ ਪਈ ਹੈ। ਇੱਥੋਂ ਤੱਕ ਕਿ ਕੁੱਝ ਲੋਹੇ ਦੇ ਪਿੱਲਰ ਖੜੇ ਹਨ ਅਤੇ ਉਨ੍ਹਾਂ ‘ਚੋਂ ਕੁੱਝ ਗ਼ਾਇਬ ਵੀ ਹਨ। ਨਹਿਰੀ ਵਿਭਾਗ ਵਲੋਂ ਇਸ ਰੇਲਿੰਗ ਨੂੰ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਦਾ ਬਦਲਵਾਂ ਢੰਗ ਕੱਢਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਹਿੰਦ ਨਹਿਰ ਕਿਨਾਰੇ ਵਾਪਰ ਰਹੇ ਹਾਦਸਿਆਂ ਤੋਂ ਬਚਾਅ ਲਈ ਇੱਥੇ ਦੁਬਾਰਾ ਰੇਲਿੰਗ ਲਗਾਈ ਜਾਵੇ।

ਪਿਛਲੀ ਖ਼ਬਰ ਜੰਤਰ-ਮੰਤਰ ਦਿੱਲੀ ਵਿਖੇ ਪੁਲਿਸ ਵਲੋਂ ਕੀਤੇ ਤਸ਼ੱਦਦ ਖ਼ਿਲਾਫ਼ ਦੋ ਨੌਜਵਾਨ 24 ਘੰਟੇ ਲਈ ਬੈਠੇ ਭੁੱਖ ਹੜਤਾਲ ’ਤੇ ਅਗਲੀ ਖ਼ਬਰ ਰਾਜੇਸ਼ ਡਾਲੀ ਏ. ਐੱਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।