11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਜੰਤਰ-ਮੰਤਰ ਕੂਚ ਦੀ ਤਿਆਰੀ ਵਿੱਚ ਸ਼੍ਰੀ ਹਿੰਦੂ ਤਖ਼ਤ : ਕਰਨ ਵਰਮਾ

ਅਜੀਤ ਡੈਸਕ 25-07-2026
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼੍ਰੀ ਹਿੰਦੂ ਤਖ਼ਤ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਚੱਲ ਰਹੇ ਸੀ. ਜੀ. ਪੀ. ਦੇ ਪ੍ਰਦਰਸ਼ਨ ਦੇ ਵਿਰੋਧ ਵਿੱਚ ਸੰਗਠਨ ਦੇ ਰਾਸ਼ਟਰੀ ਮੀਡੀਆ ਸਲਾਹਕਾਰ ਅਤੇ ਪੰਜਾਬ ਪ੍ਰਧਾਨ ਯੂਥ ਵਿੰਗ ਕਰਨ ਵਰਮਾ ਨੇ ਕਿਹਾ ਕਿ ਸੰਗਠਨ ਜਲਦ ਹੀ ਦਿੱਲੀ ਦੇ ਜੰਤਰ-ਮੰਤਰ ’ਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰੇਗਾ। ਕਰਨ ਵਰਮਾ ਨੇ ਦੋਸ਼ ਲਗਾਇਆ ਕਿ ਪ੍ਰਦਰਸ਼ਨ ਦੌਰਾਨ ਭਗਵਾਨ ਸ਼੍ਰੀ ਰਾਮ ਅਤੇ ਸਨਾਤਨ ਧਰਮ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਰੋੜਾਂ ਸਨਾਤਨ ਅਨੁਯਾਇਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ, ਦੇਵੀ-ਦੇਵਤਿਆਂ ਜਾਂ ਧਾਰਮਿਕ ਆਸਥਾ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ ਦਿੱਲੀ ਕੂਚ ਦੀ ਤਾਰੀਖ ਅਤੇ ਵਿਸਥਾਰਤ ਪ੍ਰੋਗਰਾਮ ਜਲਦ ਜਾਰੀ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੀਰੀ-ਪੀਰੀ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਗਤਾਂ ਨਾਲ ਖੰਨਾ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ... ਅਗਲੀ ਖ਼ਬਰ ਕਿਸਾਨਾਂ ਦੇ ਵਫ਼ਦ ਵਲੋਂ ਮਾਰਕੀਟ ਕਮੇਟੀ ਚੇਅਰਮੈਨ ਜੱਗੀ ਦਿਓਲ ਗੁਰਮ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।