11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਲਈ ਐਡਵੋਕੇਟ ਬਾਣੀ ਸ਼ਾਹੀ ਦੀ ਅਗਵਾਈ ਵਿਚ ਪ੍ਰਤੀਕਾਤਮਿਕ ਰੋਸ ਪ੍ਰਦਰਸ਼ਨ

ਅਜੀਤ ਡੈਸਕ 25-07-2026
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ)-ਨੀਟ 2026 ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਅਤੇ ਵਿਦਿਆਰਥੀਆਂ ਨਾਲ ਹੋਏ ਧੱਕੇ ਦੇ ਵਿਰੋਧ ਵਿੱਚ ਅੱਜ ਸਮਰਾਲਾ ਚੌਂਕ, ਖੰਨਾ ਵਿਖੇ ਇੱਕ ਪ੍ਰਤੀਕਾਤਮਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਬਾਣੀ ਸ਼ਾਹੀ, ਅਭੈ ਅਕੈਡਮੀ ਖੰਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕ, ਵਕੀਲ, ਸਮਾਜ ਸੇਵੀ ਅਤੇ ਸ਼ਹਿਰ ਦੇ ਪਤਵੰਤੇ ਨਾਗਰਿਕ ਹਾਜ਼ਰ ਸਨ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਨੀਟ-2026 ਨਾਲ ਜੁੜੇ ਮਾਮਲਿਆਂ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਯੋਗ ਵਿਦਿਆਰਥੀ ਦੇ ਭਵਿੱਖ ਨਾਲ ਅਨਿਆਇ ਨਾ ਹੋਵੇ।ਇਸ ਮੌਕੇ ਜਸਪ੍ਰੀਤ, ਸ਼ੁਭਮ, ਸੋਨੀਆ, ਨੇਹਾ, ਐਡ. ਪਰਮਜੀਤ ਸਿੰਘ, ਐਡ. ਬਰਿੰਦਰ ਡੈਵਿਟ, ਐਡ. ਸਨਦੀਪ ਸਿੰਘ ਔਜਲਾ, ਐਡ. ਬਲਜਿੰਦਰ ਸਿੰਘ, ਐਡ. ਲਵਪ੍ਰੀਤ ਇਕੋਲਾਹਾ, ਐਡ. ਸੁਖਪ੍ਰੀਤ ਸਿੰਘ, ਐਡ. ਹਿਮਾਸ਼ੂ ਖੰਨਾ, ਐਡ. ਗਗਨਦੀਪ ਸਿੰਘ, ਐਡ. ਅਮਨਦੀਪ ਸਿੰਘ, ਐਡ. ਅਸ਼ੀਪਾਲ ਸਿੰਘ, ਐਡ. ਗੁਰਮਿੰਦਰ ਸਿੰਘ ਚੀਮਾ, ਧਰਮਪਾਲ ਐਗਰਿਸ਼, ਅਮਰਦੀਪ ਸਿੰਘ ਪੁਰੇਵਾਲ, ਭਵਨੀਤ ਕੌਰ ਪੁਰੇਵਾਲ, ਪਵਨ ਕੁਮਾਰ, ਰਣਵੀਰ ਸਿੰਘ ਕਾਕਾ ਸਾਬਕਾ ਐਮ. ਸੀ., ਸੁਖਮਨ ਸਿੰਘ ਸਾਬਕਾ ਐਮ. ਸੀ., ਐਡ. ਨਵੀਨ ਸ਼ਰਮਾ, ਐਡ. ਸਤਨਾਮ ਸਿੰਘ, ਐਡ. ਤਾਰੀਕਜੋਤ, ਐਡ. ਸ਼ੁਭਰੀਤ ਸਿੰਘ, ਐਡ. ਗੁਰਵੀਰ ਸਿੰਘ ਔਜਲਾ, ਐਡ. ਅਸ਼ੀਸ਼ ਸਚਦੇਵਾ, ਐਡ. ਵੀਨਾ ਗੁਹਾਟੀ, ਐਡ. ਗੁਰਮੀਤ ਸਿੰਘ ਕਾਲੀਰਾਓ, ਅਤੇ ਐਡ. ਰਾਜੀਵ ਰਾਏ ਮਹਿਤਾ, ਸਿੰਮੀ ਸਹਿਗਲ ਸਮੇਤ ਕਈ ਹੋਰ ਪਤਵੰਤੇ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ ਸਮਰਥਨ ਪ੍ਰਗਟਾਇਆ।ਪ੍ਰਦਰਸ਼ਨ ਦੇ ਅੰਤ ਵਿੱਚ ਪ੍ਰਸ਼ਾਸਨ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ-ਪੱਤਰ ਸੌਂਪਿਆ ਗਿਆ, ਜਿਸ ਵਿੱਚ ਨੀਟ-2026 ਦੀ ਨਿਰਪੱਖ ਜਾਂਚ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ, ਸਗੋਂ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਅਤੇ ਇੱਕ ਪਾਰਦਰਸ਼ੀ ਸਿੱਖਿਆ ਪ੍ਰਣਾਲੀ ਲਈ ਹੈ।
ਪਿਛਲੀ ਖ਼ਬਰ ਮਾਛੀਵਾੜਾ ਬਲਾਕ ਸਰਪੰਚ ਯੂਨੀਅਨ ਦੇ ਗੁਰਵਿੰਦਰ ਸਿੰਘ ਛੌੜੀਆਂ ਪ੍ਰਧਾਨ ਬਣੇ ਅਗਲੀ ਖ਼ਬਰ ਸਵਿਫ਼ਟ ਕਾਰ ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਚਾਲਕ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।