14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਮਰਾਲਾ ਵਿਖੇ ‘ਅੰਬੈਸਡਰ ਆਫ਼ ਹੋਪ ਸੀਜ਼ਨ-3’ ਦੇ ਜੇਤੂਆਂ ਨੂੰ ਮਿਲਣਗੇ ਲੈਪਟਾਪ ਤੇ ਨਕਦ ਇਨਾਮ-ਗਰੇਵਾਲ

ਅਜੀਤ ਡੈਸਕ 20-07-2026

ਸਮਰਾਲਾ, 19 ਜੁਲਾਈ (ਗੋਪਾਲ ਸੋਫਤ)-ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫਲ ਹੋ ਕੇ ਉੱਚ ਅਧਿਕਾਰੀ ਬਣਨ ਦੀ ਚੇਟਕ ਲਾਉਣ ਲਈ ਸਮਰਾਲਾ ਵਿਚ ਇਸ ਸਾਲ ਤੀਸਰੀ ਵਾਰ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ 26 ਜੁਲਾਈ ਨੂੰ ਕਰਵਾਏ ਜਾਣਗੇ। ਜ਼ਰੂਰੀ ਨਹੀਂ ਕਿ ਰੌਸ਼ਨੀ ਦੀਵਿਆਂ ਨਾਲ ਹੀ ਹੋਵੇ, ਸਿੱਖਿਆ ਵੀ ਇੱਕ ਜਰੀਆ ਹੈ ਸਮਾਜ ਨੂੰ ਰੁਸ਼ਨਾਉਣ ਦਾ ਇਸ ਸੋਚ ਨੂੰ ਸਮਰਪਿਤ,ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਅੱਗੇ ਲਿਜਾਂਦਿਆਂ ਗਿਆਨ ਜਾਗਰੂਕਤਾ ਅਧੀਨ ‘ਐਂਬੈਸਡਰ ਆਫ਼ ਹੋਪ ਸੀਜ਼ਨ-3’ ਦਾ ਤੀਜੇ ਸਾਲ ਵੀ ਜਨਰਲ ਨੌਲਜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਸਾਲ ਆਯੋਜਨ ਕਰਨ ਵਾਲੇ ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਲੁਧਿਆਣਾ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਮਰਾਲਾਤੇਜਿੰਦਰ ਸਿੰਘ ਗਰੇਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਪੰਜਾਬ ਦੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੀ ਬਜਾਏ ਪੰਜਾਬ ਦੇ ਭਵਿੱਖ ਉਸਾਰੀ ਵਿਚ ਲਗਾਉਣਾ ਅਤੇ ਆਈ.ਏ. ਐੱਸ., ਆਈ. ਪੀ. ਐੱਸ. ਅਤੇ ਪੀ. ਸੀ. ਐੱਸ ਦੇ ਅਹੁਦਿਆਂ ਵਿਚ ਪੰਜਾਬੀਆਂ ਦਾ ਯੋਗਦਾਨ ਵਧਾਉਣਾ ਹੈ। ਗਰੇਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਭਾਗ ਲੈਣਾ ਬਿਲਕੁਲ ਮੁਫ਼ਤ ਹੈ। ਭਾਗ ਨਾ ਲੈਣ ਵਾਲੇ ਵਿਦਿਆਰਥੀ ਵੀ ਸਿਲੇਬਸ ਪ੍ਰਾਪਤ ਕਰ ਸਕਦੇ ਹਨ। ਮੁਕਾਬਲੇ ਦੇ ਵਰਗ ਗਰੁੱਪ-1 ਤੀਜੀ, ਚੌਥੀ ਅਤੇ ਪੰਜਵੀਂ, ਗਰੁੱਪ-2 ਛੇਵੀਂ, ਸੱਤਵੀਂ ਅਤੇ ਅੱਠਵੀਂ, ਗਰੁੱਪ-3 ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਹੋਣਗੇ। ਜਿਸ ਵਿਚ ਹਰ ਗਰੁੱਪ ‘ਚ ਪਹਿਲਾ ਇਨਾਮ ਲੈਪਟਾਪ ਜਾਂ ਟੈਬ ਅਤੇ ਬਾਕੀ 9 ਇਨਾਮ ਨਗਦ ਦਿੱਤੇ ਜਾਣਗੇ। ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਮੁਕਾਬਲੇ ਦੀ ਰਜਿਸਟਰੇਸ਼ਨ ਲਈ ਸਮਾਂ ਭਲਕੇ 20 ਜੁਲਾਈ ਤੱਕ ਹੈ ਅਤੇ ਮੁਕਾਬਲੇ ਦੀ ਪ੍ਰੀਖਿਆ 26 ਜੁਲਾਈ ਐਤਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਹੋਵੇਗੀ।

ਪਿਛਲੀ ਖ਼ਬਰ ਬਿਜਲੀ ਦੇ ਲੱਗ ਰਹੇ ਕੱਟ ਲੋਕਾਂ ਦੇ ਵੱਟ ਕੱਢਣ ਲੱਗੇ ‘ਆਪ’ ਸਰਕਾਰ ਤੇ ਪਾਵਰਕਾਮ ਮਹਿਕਮਾ ਸੁੱਤਾ ਪਿਆ- ਧਾਲੀਵਾਲ ਅਗਲੀ ਖ਼ਬਰ ਸੜਕ ਵਿਚਕਾਰ ਪੁੱਟਿਆ ਡੂੰਘਾ ਲੰਮਾ ਖੱਡਾ ਬਣ ਰਿਹਾ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।