14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਹੱਕਾਂ ਵਾਸਤੇ ਧਰਨਿਆਂ ਲਈ ਮਜਬੂਰ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ’ਤੇ ਲਾਠੀਚਾਰਜ ਸ਼ਰਮਨਾਕ- ਯਾਦੂ

ਅਜੀਤ ਡੈਸਕ 20-07-2026

ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੀ ਸੂਬੇ ’ਚ ਸਰਕਾਰ ਬਣਨ ਤੋਂ ਪਹਿਲਾਂ ਤੇ ਬਾਅਦ ’ਚ ਲਗਾਤਾਰ ਭਗਵੰਤ ਮਾਨ ਤੇ ਉਹਦੇ ਮੰਤਰੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਡੇ-ਵੱਡੇ ਦਾਅਵੇ ਕਰਦੇ ਰਹੇ ਪਰ ਹੁਣ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਭਗਵੰਤ ਮਾਨ ਕਹਿੰਦਾ ਸੀ ਸਾਡੀ ਸਰਕਾਰ ’ਚ ਧਰਨੇ ਪ੍ਰਦਰਸ਼ਨ ਨਹੀਂ ਹੋਣਗੇ ਪਰ ਲੋਕਤੰਤਰ ’ਚ ਮਿਲੇ ਅਧਿਕਾਰਾਂ ਤਹਿਤ ਜਦੋਂ ਦੁਖੀ ਲੋਕ ਧਰਨੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ’ਤੇ ਅੱਤਿਆਚਾਰ ਕੀਤਾ ਜਾਂਦਾ ਹੈ। ਖੰਨਾ ’ਚ ਮਨਰੇਗਾ ਮਜ਼ਦੂਰਾਂ ’ਤੇ ਜੋ ਤਸ਼ੱਦਦ ਹੋਇਆ ਉਹ ਨਿੰਦਣਯੋਗ ਹੈ, ਹੁਣ ਸਰਕਾਰ ਧਰਨਾ ਦੇਣ ਵਾਲੇ ਮਨਰੇਗਾ ਆਗੂਆਂ ’ਚ ਘਰੋਂ ਜਬਰੀ ਚੁੱਕ ਰਹੀ ਹੈ ਤੇ ਘਰਾਂ ’ਚ ਨਜ਼ਰਬੰਦ ਕਰਨ ਲੱਗੀ ਹੈ, ਸਰਕਾਰ ਸ਼ਰੇਆਮ ਲੋਕਤੰਤਰ ਤੇ ਸੰਵਿਧਾਨ ਦਾ ਲਗਾ ਘੁੱਟਣ ਲੱਗੀ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਖੰਨਾ ਯਾਦਵਿੰਦਰ ਸਿੰਘ ਯਾਦੂ ਨੇ ਕੀਤਾ। ਉਨ੍ਹ੍ਵਾਂ ਕਿਹਾ ਕਿ ਆਪ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਧਰਨਿਆਂ ਪ੍ਰਦਰਸ਼ਨਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਕੇ ਹੀ ਸੱਤਾ ’ਚ ਆਈ ਹੈ ਤੇ ਪੰਜਾਬ ਨੂੰ ਲੁੱਟਣ ਲੱਗੀ ਹੋਈ ਹੈ। ਯਾਦੂ ਨੇ ਕਿਹਾ ਕਿ ਗ਼ਰੀਬਾਂ ਨੂੰ ਕੁੱਟ ਕੁੱਟ ਕੇ ਭਜਾਉਣਾ, ਇਹ ਸਮੱਸਿਆ ਦਾ ਹੱਲ ਨਹੀਂ ਨਾ ਹੀ ਇਹ ਭਗਤ ਸਿੰਘ ਦੀ ਸੋਚ ਹੈ। ਜਿਹੜੀਆਂ ਮਾਵਾਂ ਭੈਣਾਂ ਦੇ ਸਤਿਕਾਰ ਦੀ ਗੱਲ ਕਰਦੇ ਨਹੀਂ ਥੱਕਦੇ, ਜਦੋਂ ਉਨ੍ਹਾਂ ਪੈਸੇ ਦੀ ਥਾਂ ਰੁਜ਼ਗਾਰ ਦੀ ਮੰਗ ਕੀਤੀ ਤਾਂ ਇਹਨਾਂ ਮਾਵਾਂ ਭੈਣਾਂ ’ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਇਹ ਆਪਣੀ ਆਵਾਜ਼ ਵੀ ਨਾ ਕੱਢਣ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਸਾਬਕਾ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ, ਸਰਕਲ ਪ੍ਰਧਾਨ ਪਵਨਜੋਤ ਸਿੰਘ ਹਰਿਓ, ਜਗਦੀਪ ਸਿੰਘ ਦੀਪੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸੜਕ ਵਿਚਕਾਰ ਪੁੱਟਿਆ ਡੂੰਘਾ ਲੰਮਾ ਖੱਡਾ ਬਣ ਰਿਹਾ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਡਾ. ਅਮਰ ਸਿੰਘ ਨੂੰ ਕਾਂਗਰਸ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਉਣਾ ਹਾਈਕਮਾਂਡ ਦਾ ਇਤਿਹਾਸਕ ਫ਼ੈਸਲਾ-ਕਲਾਲ ਮਾਜਰਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।