14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਕਾਨ ਦੀ ਛੱਤ ਦਾ ਹਿੱਸਾ ਡਿੱਗਿਆ

ਅਜੀਤ ਡੈਸਕ 19-07-2026

ਈਸੜੂ, 18 ਜੁਲਾਈ (ਬਲਵਿੰਦਰ ਸਿੰਘ)-ਪਿੰਡ ਦੀਵਾ ਮੰਡੇਰ ਵਿਖੇ ਮਕਾਨ ਦੀ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ। ਮਕਾਨ ਮਾਲਕ ਅਜਮੇਰ ਸਿੰਘ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਕਮਰੇ ਅੰਦਰ ਕੋਈ ਕੰਮ ਕਾਰ ਕਰਕੇ ਕੁੱਝ ਮਿੰਟ ਪਹਿਲਾਂ ਹੀ ਬਾਹਰ ਆਈ ਸੀ ਕਿ ਛੱਤ ਦਾ ਕੁੱਝ ਹਿੱਸਾ ਡਿੱਗਣ ਕਾਰਨ ਪਰਿਵਾਰ ਵਿੱਚ ਹਫੜਾ ਦਫ਼ੜੀ ਮੱਚ ਗਈ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਰਕਾਰ ਦੇ ਨੁਮਾਇੰਦਿਆਂ ਤੋਂ ਮਕਾਨ ਦੀ ਮੁਰੰਮਤ ਕਰਨ ਲਈ ਮਾਲੀ ਮਦਦ ਦੀ ਮੰਗ ਰਹੇ ਹਨ ਪ੍ਰੰਤੂ ਕਿਸੇ ਨੇ ਵੀ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਕਾਨ ਦੀ ਮੁਰੰਮਤ ਲਈ ਜਲਦੀ ਮਾਲੀ ਮਦਦ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਦੁਰਘਟਨਾ ਤੋਂ ਬਚਾਅ ਹੋ ਸਕੇ।

ਪਿਛਲੀ ਖ਼ਬਰ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ 129 ਗੁੰਮ ਤੇ ਚੋਰੀ ਹੋਏ ਮੋਬਾਇਲ ਅਸਲ ਮਾਲਕਾਂ ਸਪੁਰਦ ਕੀਤੇ ਅਗਲੀ ਖ਼ਬਰ ਮਨਰੇਗਾ ਮੁਲਾਜ਼ਮਾਂ ’ਤੇ ਲਾਠੀਚਾਰਜ ਨਿੰਦਣਯੋਗ, ਹੱਕ ਮੰਗਦੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਣਾ ਧੱਕੇਸ਼ਾਹੀ-ਡਾ.ਅਮਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।