14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮੰਤਰੀ ਸੌਂਦ ਦੀ ਪਹਿਲ ’ਤੇ ਖੰਨਾ ਦੇ 11 ਆਪ ਆਗੂ ਬਣੇ ਵੱਖ- ਵੱਖ ਬੋਰਡਾਂ ਦੇ ਚੇਅਰਮੈਨ

ਅਜੀਤ ਡੈਸਕ 19-07-2026

ਖੰਨਾ, 18 ਜੁਲਾਈ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਵਲੋਂ ਖੰਨਾ ਦੇ ਵੱਖ- ਵੱਖ ਨੇਤਾਵਾਂ ਨੂੰ ਵੱਖ- ਵੱਖ ਬੋਰਡਾਂ ਦਾ ਖੰਨਾ ਇਲਾਕੇ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਵਿਚ ਸਿਧਾਰਥ ਸ਼ਰਮਾ ਸਨੀ ਨੂੰ ਚੇਅਰਮੈਨ ਬ੍ਰਾਹਮਣ ਵੈੱਲਫੇਅਰ ਬੋਰਡ, ਹਰਜੀਤ ਸਿੰਘ ਸੋਹਲ ਨੂੰ ਚੇਅਰਮੈਨ ਰਾਮਗੜ੍ਹੀਆ ਵੈੱਲਫੇਅਰ ਬੋਰਡ, ਰਾਕੇਸ਼ ਕੁਮਾਰ ਵਿੱਕੀ ਨੂੰ ਚੇਅਰਮੈਨ ਸੈਨ ਸਮਾਜ ਵੈਲਫ਼ੇਅਰ ਬੋਰਡ, ਰਮਨ ਸ਼ਰਮਾ ਨੂੰ ਚੇਅਰਮੈਨ ਸਪੋਰਟਸ ਵੈੱਲਫੇਅਰ ਬੋਰਡ, ਸੁਰਿੰਦਰ ਸਿੰਘ ਬਾਵਾ ਨੂੰ ਚੇਅਰਮੈਨ ਬਾਜੀਗਰ ਅਤੇ ਟੱਪਰੀਵਾਸ ਵੈੱਲਫੇਅਰ ਬੋਰਡ, ਰਾਕੇਸ਼ ਵਰਮਾ ਬਿੱਟੂ ਨੂੰ ਚੇਅਰਮੈਨ ਸਵਰਨਕਾਰ ਵੈੱਲਫੇਅਰ ਬੋਰਡ, ਡਾ. ਰਮੇਸ਼ ਫ਼ਰਾਂਸਿਸ ਨੂੰ ਚੇਅਰਮੈਨ ਮਸੀਹ ਵੈੱਲਫੇਅਰ ਬੋਰਡ, ਬਲਰਾਮ ਕੁਮਾਰ ਬਾਲੂ ਨੂੰ ਚੇਅਰਮੈਨ ਦਲਿਤ ਵਿਕਾਸ ਬੋਰਡ, ਹਰਜੀਤ ਭਾਟੀਆ ਨੂੰ ਚੇਅਰਮੈਨ ਖੱਤਰੀ ਵੈੱਲਫੇਅਰ ਬੋਰਡ, ਰਮਜਾਨ ਖਾਨ ਨੂੰ ਚੇਅਰਮੈਨ ਮੁਸਲਿਮ ਵੈੱਲਫੇਅਰ ਬੋਰਡ ਅਤੇ ਗੁਰਬਚਨ ਸਿੰਘ ਨੂੰ ਚੇਅਰਮੈਨ ਰਾਜਪੂਤ ਕਲਿਆਣ ਬੋਰਡ ਨਿਯੁਕਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਿਹੜੇ ਵਰਕਰ ਪਾਰਟੀ ਲਈ ਜੀਅ ਜਾਨ ਨਾਲ ਕੰਮ ਕਰਦੇ ਹਨ। ਪਾਰਟੀ ਉਨ੍ਹਾਂ ਦੇ ਸਨਮਾਨ ਦਾ ਵੀ ਖਿਆਲ ਰੱਖਦੀ ਹੈ। ਸਾਰੇ ਨੇਤਾਵਾਂ ਨੇ ਚੇਅਰਮੈਨ ਨਿਯੁਕਤ ਹੋਣ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਅਮਰਨਾਥ ਯਾਤਰਾ ਨੂੰ ਲੈ ਕੇ ਚੱਕੀ ਪੁਲ ਹਾਈਟੈਕ ਨਾਕੇ ’ਤੇ ਸੁਰੱਖਿਆ ਸਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।