ਦੋਰਾਹਾ, 14 ਜੁਲਾਈ (ਮਨਜੀਤ ਸਿੰਘ ਗਿੱਲ)-ਦੋਰਾਹਾ ਬਲਾਕ ਸੰਮਤੀ ਦੀ ਸਾਬਕਾ ਚੇਅਰਪਰਸਨ ਤੇ ਆੜ੍ਹਤੀ ਦਲਵਿੰਦਰ ਕੌਰ ਮਾਂਗਟ ਪਤਨੀ ਸਵ. ਗੁਰਨਾਮ ਸਿੰਘ (ਬਾਬੂ ਸਿੰਘ ਐਂਡ ਕੰਪਨੀ ਵਾਲੇ) ਅਚਾਨਕ ਸਦੀਵੀ ਵਿਛੋੜੇ ਦੇ ਗਏ ਹਨ। ਉਹ ਕਰੀਬ 71 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਦੋ ਲੜਕੇ ਜਗਦੀਪ ਸਿੰਘ ਜੱਗੀ, ਬਰਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਛੱਡ ਗਏ ਹਨ। ਉਨ੍ਹਾਂ ਕਾਫੀ ਸਮਾਂ ਅਧਿਆਪਕ ਵਜੋਂ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਰਾਜਨੀਤਕ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਚੇਅਰਮੈਨ ਆੜ੍ਹਤੀ ਐਸੋਸੀਏਸ਼ਨ ਰਾਜਵੀਰ ਸਿੰਘ ਰੂਬਲ, ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ, ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਲੋਪੋਂ, ਸਾਬਕਾ ਪ੍ਰਧਾਨ ਐਸ ਪੀ. ਵਰਮਾ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਭੋਲਾ ਮਾਂਗਟ, ਕੌਂਸਲਰ ਰਜਿੰਦਰ ਸਿੰਘ ਗਹੀਰ, ਜਗਦੀਪ ਸਿੰਘ ਜੱਗੀ, ਬਲਵੀਰ ਸਿੰਘ ਮਾਂਗਟ, ਪੰਕਜ ਗੌਤਮ, ਆੜ੍ਹਤੀ ਰਘਵੀਰ ਸਿੰਘ ਕਦੋਂ, ਸੁਰੇਸ਼ ਰਤਨ, ਪ੍ਰੇਮ ਸਿੰਘ ਮਾਂਗਟ, ਸੁਰਜੀਤ ਸਿੰਘ ਮੁੰਡੀ, ਜਗਵਿੰਦਰ ਸਿੰਘ ਝੱਜ, ਨਰਿੰਦਰ ਸੂਦ, ਨਰਿੰਦਰ ਅੰਗਰੇਸ਼, ਰਵਿੰਦਰਪਾਲ ਸਿੰਘ ਮਾਂਗਟ, ਬਲਵੀਰ ਸਿੰਘ ਬੌਬੀ ਰੁਪਾਲੋਂ, ਸੁਨੀਲ ਕੁਮਾਰ ਮੁਨੀਮ ਸੁਰਿੰਦਰ ਕੁਮਾਰ, ਮੋਹਿੰਦਰ ਕੁਮਾਰ ਤੋਂ ਇਲਾਵਾ ਦੋਰਾਹਾ ਮੰਡੀ ਦੇ ਆੜ੍ਹਤੀ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਦਲਵਿੰਦਰ ਕੌਰ ਮਾਂਗਟ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਦੋਰਾਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ ਨੇ ਦੱਸਿਆ ਕਿ ਸਵ ਦਲਵਿੰਦਰ ਕੌਰ ਮਾਂਗਟ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 15 ਜੁਲਾਈ ਨੂੰ ਦੁਪਹਿਰ 12 ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਗੋਬਿੰਦ ਸਾਗਰ ਨੇੜੇ ਨਗਰ ਕੌਂਸਲ ਦਫ਼ਤਰ ਦੋਰਾਹਾ ਵਿਖੇ ਹੋਵੇਗੀ।