15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੇ ਸਤਨਾਮ ਸਿੰਘ ਬੈਂਸ ਪ੍ਰਧਾਨ ਬਣੇ

ਅਜੀਤ ਡੈਸਕ 10-07-2026
ਖੰਨਾ, 9 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਇਕਾਈ ਦੀ ਚੋਣ ਸ਼ਮਸ਼ੇਰ ਸਿੰਘ ਪ੍ਰਧਾਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਪ੍ਰੈਜਾਈਡਿੰਗ ਅਫ਼ਸਰ ਅਤੇ ਪਰਮਜੀਤ ਸਿੰਘ ਰਿਟਾਇਰਡ ਇੰਸਪੈਕਟਰ ਚੰਡੀਗੜ੍ਹ ਚੋਣ ਅਬਜ਼ਰਵਰ ਦੀ ਨਿਗਰਾਨੀ ਹੇਠ ਹੋਈ। ਜਿਸ ਵਿਚ ਸਤਨਾਮ ਸਿੰਘ ਬੈਂਸ ਰਿਟਾਇਰਡ ਐਸ. ਪੀ. ਪ੍ਰਧਾਨ, ਪਰਮਜੀਤ ਸਿੰਘ ਰਿਟਾਇਰਡ ਡੀ. ਐਸ. ਪੀ ਸੀ. ਮੀਤ ਪ੍ਰਧਾਨ ਅਤੇ ਹਰਜਿੰਦਰ ਸਿੰਘ ਲੋਪੋਂ ਜਨਰਲ ਸਕੱਤਰ ਨਿਰਵਿਰੋਧ ਮੈਂਬਰ ਚੁਣੇ ਗਏ। ਇਹ ਚੋਣ ਸਰਬਸੰਮਤੀ ਨਾਲ ਸਿਰੇ ਚੜੀ। ਇਸ ਤੋਂ ਇਲਾਵਾ ਪ੍ਰਧਾਨ ਇਕਾਈ ਦਾ ਵਿਸਥਾਰ ਕਰਦੇ ਹੋਏ। ਰਛਪਾਲ ਸਿੰਘ ਰਿਟਾਇਰਡ ਕਮਾਡੈਂਟ ਨੂੰ ਚੇਅਰਮੈਨ, ਜਾਗਰ ਸਿੰਘ ਰਿਟਾਇਰਡ ਇੰਸਪੈਕਟਰ, ਜਗਦੀਸ਼ ਸਿੰਘ ਰਿਟਾਇ. ਇੰਸ., ਗੁਰਮੇਜ ਸਿੰਘ ਰਿਟਾ. ਇੰਸ., ਬਲਵਿੰਦਰ ਸਿੰਘ ਰਿਟਾ. ਇੰਸ., ਚਰਨਜੀਤ ਸਿੰਘ ਰਿਟਾ. ਇੰਸ., ਪ੍ਰਿਥਵੀ ਸਿੰਘ ਰਿਟਾ. ਐਚ. ਸੀ, ਕੁਲਦੀਪ ਸਿੰਘ ਰਿਟਾ. ਐਸ. ਸੀ., ਰਾਮ ਮੂਰਤੀ ਰਿਟਾ. ਥਾਣੇਦਾਰ ਸਾਰਿਆਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਜਸਵਿੰਦਰ ਸਿੰਘ ਨੂੰ ਕੈਸ਼ੀਅਰ ਦਾ ਅਹੁਦਾ ਦਿੱਤਾ ਗਿਆ। ਚੋਣ ਪ੍ਰਕਿਰਿਆ ਵਿਚ ਹਾਜ਼ਰ ਆਏ ਸਾਰੇ ਰਿਟਾਇਰਡ ਪੁਲਿਸ ਕਰਮਚਾਰੀਆਂ ਦਾ ਪ੍ਰਧਾਨ ਸਤਨਾਮ ਸਿੰਘ ਬੈਂਸ ਵਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਾਬਕਾ ਚੇਅਰਪਰਸਨ ਤੇ ਆੜਤੀ ਦਲਵਿੰਦਰ ਕੌਰ ਮਾਂਗਟ ਨਹੀਂ ਰਹੇ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਖੰਨਾ ਸ਼ਾਖਾ ਵਲੋਂ ਸੁੰਦਰ ਕਾਂਡ ਪਾਠ ਤੇ ਭਜਨ ਸੰਧਿਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।