17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਲਕਾ ਪਾਇਲ ’ਚ ਧੱਕੇਸ਼ਾਹੀ ਦੀ ਨਵੀਂ ਪਿਰਤ ਪਾ ਰਹੇ ਨੇ ਹਲਕਾ ਵਿਧਾਇਕ- ਲੱਖਾ ਪਾਇਲ

ਅਜੀਤ ਡੈਸਕ 08-07-2026
ਮਲੌਦ, 7 ਜੁਲਾਈ (ਦਿਲਬਾਗ ਸਿੰਘ ਚਾਪੜਾ)- ਪੁਲਿਸ ਜ਼ਿਲ੍ਹਾ ਖੰਨਾ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਮਲੌਦ ਵਿਖੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਦੇ ਦਫ਼ਤਰ ਗੁਰੂ ਨਾਨਕ ਓਵਰਸ਼ੀਜ ਵਿਖੇ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਪਾਇਲ ਦੇ ਵਿਧਾਇਕ ਨਗਰ ਕੌਂਸਲ ਪਾਇਲ ’ਚ ਪ੍ਰਧਾਨਗੀ ਦੀ ਕੁਰਸੀ ਤੇ ਆਪ ਨੂੰ ਕਾਬਜ ਕਰਨ ਲਈ ਧੱਕੇਸ਼ਾਹੀ ਦੀ ਨਵੀਂ ਪਿਰਤ ਪਾ ਰਹੇ ਹਨ ਜੋ ਕਿ ਹਲਕਾ ਪਾਇਲ ਦੇ ਅਮਨ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਮਲੌਦ ਅਤੇ ਫਿਰ ਨਗਰ ਕੌਂਸਲ ਪਾਇਲ ਅਤੇ ਦੋਰਾਹਾ ਦੀ ਚੋਣਾਂ ਦੌਰਾਨ ਪਹਿਲਾ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਈ ਅਤੇ ਫ਼ਿਰ ਹੁਣ ਪਾਇਲ ’ਚ ਪ੍ਰਧਾਨ ਬਣਾਉਣ ਲਈ ਕਾਂਗਰਸੀ ਉਮੀਦਵਾਰ ਨੂੰ ਡਰਾ ਕੇ ਆਪ ’ਚ ਸ਼ਾਮਲ ਕਰਵਾ ਕੇ ਲੋਕ ਫ਼ਤਵੇ ਦਾ ਗਲਾ ਘੋਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਇਲ ਦੇ ਲੋਕਾਂ ਨੇ 11 ਵਿਚੋਂ ਸਿਰਫ਼ 3 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਖ਼ਿਲਾਫ਼ ਆਪਣਾ ਫ਼ਤਵਾ ਦਿੱਤਾ ਸੀ ਪ੍ਰੰਤੂ ਫਿਰ ਵੀ ਆਪਣਾ ਪ੍ਰਧਾਨ ਬਣਾਉਣ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਪਾਇਲ ਦੇ ਵਾਸੀਆਂ ਨੂੰ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੈ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਲੋਕ ਸਮਝ ਚੁੱਕੇ ਹਨ ਕਿ ਜੇਕਰ ਇਹ ਹੰਕਾਰੇ ਲੋਕ ਚੁਣੇ ਹੋਏ ਨੁਮਾਇੰਦਿਆਂ ਨਾਲ ਧੱਕੇਸ਼ਾਹੀ ਕਰ ਸਕਦੇ ਹਨ ਤਾਂ ਦੁਬਾਰਾ ਸਰਕਾਰ ਬਣਾ ਕੇ ਆਮ ਜਨਤਾ ਦਾ ਕੀ ਹਾਲ ਕਰਨਗੇ, ਇਸ ਲਈ ਲੋਕ 2027 ਵਿੱਚ ਅਜਿਹੀ ਸਰਕਾਰ ਤੋਂ ਛੁਟਕਾਰਾ ਪਾਉਣ ਦਾ ਮਨ ਬਣਾਈ ਬੈਠੇ ਹਨ। ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਗੋਪੀ ਸੋਮਲ ਖੇੜੀ, ਰੁਪਿੰਦਰ ਸਿੰਘ ਬਿੰਦੂ ਪਾਇਲ, ਕੁਲਦੀਪ ਸਿੰਘ ਰਾਮਪੁਰ, ਬਲਕਾਰ ਸਿੰਘ ਰਾਮਪੁਰ, ਸੋਨੂੰ ਖੰਨਾ, ਨਿਰਭੈ ਸਿੰਘ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ, ਬੁੱਢੇਵਾਲ ਵਿਚ ਵਣ-ਮਹਾਂਉਤਸਵ ਮਨਾਇਆ ਅਗਲੀ ਖ਼ਬਰ ਪਿੰਡ ਕੋਟ ਸੇਖੋਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।