17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਗਰ ਕੌਂਸਲ ਪਾਇਲ ਦੇ ਅਹੁਦੇਦਾਰਾਂ ਦੀ ਚੋਣ ਕੋਰਮ ਪੂਰਾ ਨਾ ਹੋਣ ਕਰਕੇ ਅੱਧ ਵਿਚਕਾਰ ਲਟਕੀ

ਅਜੀਤ ਡੈਸਕ 07-07-2026
ਪਾਇਲ, 6 ਜੁਲਾਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਅੱਜ ਇੱਥੇ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਸੀ ਜੋ ਕੋਰਮ ਪੂਰਾ ਨਾ ਹੋਣ ਕਰਕੇ ਅੱਧ ਵਿਚਕਾਰ ਹੀ ਲਟਕ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਸ਼ਾਸਕ ਐੱਸ. ਡੀ ਐੱਮ. ਪਾਇਲ ਪ੍ਰੀਤਇੰਦਰ ਸਿੰਘ ਬੈਂਸ ਵਲੋਂ ਕਾਰਜਸਾਧਕ ਅਫ਼ਸਰ ਪਾਇਲ ਹਰਨਰਿੰਦਰ ਸਿੰਘ ਸ਼ੇਰਗਿੱਲ ਦੀ ਹਾਜ਼ਰੀ ਵਿਚ 4 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਡੀ. ਐੱਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਪਾਇਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਜੋ ਕੋਰਮ ਪੂਰਾ ਨਾ ਹੋਣ ਕਰਕੇ ਹੋ ਨਹੀਂ ਸਕੀ ਅਤੇ ਮੌਕੇ ’ਤੇ ਹਾਜ਼ਰ 4 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਦੀ ਅਗਲੀ ਪ੍ਰਕਿਰਿਆ ਤੋਂ 48 ਘੰਟੇ ਪਹਿਲਾ ਸੂਚਿਤ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਸਹੁੰ ਚੁੱਕ ਸਮਾਗਮ ਮੌਕੇ ਕਾਂਗਰਸ ਅਤੇ ਅਕਾਲੀ ਦਲ ਦੇ 6 ਜੇਤੂ ਕੌਂਸਲਰ ਵੀ ਗ਼ੈਰਹਾਜ਼ਰ ਰਹੇ।
ਪਿਛਲੀ ਖ਼ਬਰ ਭਗਤ ਚੰਨਣ ਸਿੰਘ ਦਹੇੜੂ ਦਾ ਸਾਲਾਨਾ ਸਮਾਗਮ ਸ਼ੁਰੂ, 8 ਨੂੰ ਹੋਵੇਗਾ ਗੁਰਮਤਿ ਸਮਾਗਮ ਅਗਲੀ ਖ਼ਬਰ ਸੁਰਮੁੱਖ ਸਿੰਘ ਹਰਬੰਸਪੁਰ ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।