15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਿੰਘ ਸਭਾ ਸੇਵਾ ਦਲ ਖੰਨਾ ਵੱਲੋਂ ਲੰਗਰ ਲਗਾਇਆ

ਅਜੀਤ ਡੈਸਕ 06-07-2026
ਖੰਨਾ, 5 ਜੁਲਾਈ (ਹਰਜਿੰਦਰ ਸਿੰਘ ਲਾਲ)- ਸਿੰਘ ਸਭਾ ਸੇਵਾ ਦਲ ਖੰਨਾ ਦੇ ਸਮੂਹ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਤੇ ਸਿਰਜਣਾ ਦਿਵਸ ਨੂੰ ਸਮਰਪਿਤ ਜੀ. ਟੀ. ਰੋਡ ਖੰਨਾ ਲਗਾਇਆ ਗਿਆ। ਇਸ ਮੌਕੇ ਮਿੱਸੇ ਪ੍ਰਸ਼ਾਦੇ ਤੇ ਅਚਾਰ, ਪਿਆਜ਼, ਠੰਡੀ ਲੱਸੀ ਦਾ ਲੰਗਰ ਵਰਤਾਇਆ ਗਿਆ। ਸਮੂਹ ਸਾਧ ਸੰਗਤ ਤੇ ਰਾਹਗੀਰਾਂ ਨੇ ਇਹ ਲੰਗਰ ਛਕਿਆ। ਇਸ ਵੇਲੇ ਲੋਕ ਲੰਗਰ ਦੇ ਨਾਲ ਨਾਲ ਵੱਖ ਵੱਖ ਸਮੇਂ ਤੇ ਗੁਰਬਾਣੀ ਤੇ ਵਾਹਿਗੁਰੂ ਦਾ ਜਾਪ ਵੀ ਕਰਦੇ ਰਹੇ। ਇਸ ਮੌਕੇ ਸਿੰਘ ਸਭਾ ਸੇਵਾ ਦਲ ਖੰਨਾ ਦੇ ਮੈਂਬਰਾਂ ਨੇ ਕਿਹਾ ਕਿ ਆਪਣੇ ਗੁਰੂਆਂ ਤੇ ਵਡੇਰਿਆਂ ਨੂੂੰ ਯਾਦ ਰੱਖਣਾ ਜਿਊਂਦੀਆਂ ਕੌਮਾਂ ਦਾ ਫ਼ਰਜ਼ ਹੈ।
ਪਿਛਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਦੇ ਸੁਝਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ: ਡਾ. ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।