18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕੁਝ ਘੰਟਿਆਂ ਦੀ ਬਾਰਿਸ਼ ਨਾਲ ਬੂਥਗੜ੍ਹ ਨੇੜੇ ਪੱਕਾ ਸੂਆ ਹੋਇਆ ਓਵਰਫ਼ਲੋਅ

ਅਜੀਤ ਡੈਸਕ 06-07-2026
ਖੰਨਾ, 5 ਜੁਲਾਈ (ਲਾਲ)-ਬੀਤੇ ਦਿਨ ਕੁੱਝ ਘੰਟਿਆਂ ਦੀ ਬਾਰਿਸ਼ ਨੇ ਬੂਥਗੜ੍ਹ ਪਿੰਡ ਵਿਚੋਂ ਲੰਘਦੇ ਪੱਕੇ ਰਜਵਾਹੇ (ਸੂਆ) ਦੀ ਹਾਲਤ ਚਿੰਤਾਜਨਕ ਕਰ ਦਿੱਤੀ। ਕਿਉਂਕਿ ਰਜਵਾਹਾ ਪੂਰੀ ਤਰ੍ਹਾਂ ਭਰ ਗਿਆ ਅਤੇ ਓਵਰਫਲੋਅ ਹੋ ਗਿਆ। ਰਜਵਾਹੇ ਵਿਚੋਂ ਪਾਣੀ ਲਗਾਤਾਰ ਕਿਨਾਰਿਆਂ ਦੇ ਉੱਪਰ ਦੀ ਵਗ ਰਿਹਾ ਹੈ, ਜਿਸ ਨਾਲ ਰਜਵਾਹੇ ਦੇ ਕਿਨਾਰੇ ਪਾਣੀ ਦਾ ਤੇਜ਼ ਵਹਾਅ ਲਗਾਤਾਰ ਮਿੱਟੀ ਨੂੰ ਖੋਰਾ ਲਗਾ ਰਿਹਾ ਹੈ, ਜਿਸ ਨਾਲ ਨੇੜਲੇ ਖੇਤਾਂ, ਘਰਾਂ ਅਤੇ ਲੋਕਾਂ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ। ਜੇਕਰ ਇਸ ਇਸ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ ਇਹ ਖੇਤਰ ਲਈ ਇੱਕ ਵੱਡੀ ਆਫ਼ਤ ਬਣ ਸਕਦਾ ਹੈ। ਵਰਨਣਯੋਗ ਹੈ ਕਿ ਇੱਥੋਂ ਨਜ਼ਦੀਕ ਹੀ ਨਸਰਾਲੀ ਪਿੰਡ ਨੇੜੇ ਇਕ ਨਹਿਰ ਦੇ ਪਾੜ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ।
ਪਿਛਲੀ ਖ਼ਬਰ 2 ਪ੍ਰਵਾਸੀਆਂ ਨੂੰ ਗਾਂਜੇ ਸਮੇਤ ਫੜਿਆ ਅਗਲੀ ਖ਼ਬਰ ਕਾਂਗਰਸੀ ਤੇ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ, ਨਗਰ ਕੌਂਸਲ ਪਾਇਲ ’ਚ ਆਪ ਦਾ ਪ੍ਰਧਾਨ ਬਣਨਾ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।