19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੀ.ਏ.ਯੂ. ਵਿਚ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਦੀ ਮਾਸਕ ਮੀਟਿੰਗ ਹੋਈ

ਅਜੀਤ ਡੈਸਕ 05-07-2026
ਲੁਧਿਆਣਾ, 4 ਜੁਲਾਈ (ਜਸਵਿੰਦਰ ਸਿੰਘ)-ਅੱਜ ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਸ਼ਹਿਦ ਪੱਖੀ ਪਾਲਣ ਵਾਲੇ ਅਗਾਂਹਵਧੂ ਕਿਸਾਨਾਂ ਦੀ ਮਹੀਨਾਵਾਰ ਮੀਟਿੰਗ ਵਿਚ 28 ਦੇ ਕਰੀਬ ਕਿਸਾਨ ਸ਼ਾਮਿਲ ਹੋਏ। ਇਹ ਕੈਂਪ ਅਪਰ ਨਿਰਦੇਸ਼ਕ ਸੰਚਾਰ, ਡਾ. ਤੇਜਿੰਦਰ ਸਿੰਘ ਰਿਆੜ ਅਤੇ ਪ੍ਰੋਗਰਾਮ ਦੇ ਸਹਿਯੋਗੀ ਨਿਰਦੇਸ਼ਕ ਡਾ: ਲਵਲੀਸ਼ ਗਰਗ ਦੀ ਦੇਖਰੇਖ ਹੇਠ ਕਰਵਾਇਆ ਗਿਆ। ਡਾ. ਰਿਆੜ ਨੇ ਕਿਹਾ ਕਿ ਪੰਜਾਬ ਮਧੂ ਮੱਖੀ ਪਾਲਣ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਪੀ.ਏ.ਯੂ. ਨੇ ਅਨੇਕਾਂ ਅਜਿਹੇ ਸਫਲ ਮਧੂ ਮੱਖੀ ਪਾਲਕ ਸਿੱਖਿਅਤ ਕੀਤੇ ਹਨ, ਜੋ ਅੱਜ ਦੇਸ਼ ਅਤੇ ਵਿਦੇਸ਼ ਵਿਚ ਆਪਣਾ ਕਾਰੋਬਾਰ ਸਫਲਤਾਪੂਰਵਕ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਦ ਅਤੇ ਇਸ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ, ਜਿਸ ਨਾਲ ਮਧੂ ਮੱਖੀ ਪਾਲਕਾਂ ਨੂੰ ਚੋਖਾ ਆਰਥਿਕ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮਾਹਿਰਾਂ ਨਾਲ ਨਿਰੰਤਰ ਸੰਪਰਕ ਵਿਚ ਰਹਿਣ ਅਤੇ ਆਪਣੇ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਕੀਟ ਵਿਗਿਆਨੀ ਡਾ. ਜਸਪਾਲ ਸਿੰਘ ਅਤੇ ਕੀਟ ਵਿਗਿਆਨ ਮਾਹਿਰ ਡਾ. ਅਮਿਤ ਚੌਧਰੀ ਨੇ ਮਧੂ ਮੱਖੀਆਂ ਦੇ ਛੱਤਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮਾਲ ਹਾਈਵ ਬੀਟਲ ਦੀ ਪਛਾਣ, ਇਸ ਦੀ ਰੋਕਥਾਮ ਅਤੇ ਬਰਸਾਤ ਦੇ ਮੌਸਮ ਦੌਰਾਨ ਮਧੂ ਮੱਖੀਆਂ ਦੀ ਸੰਭਾਲ ਸਬੰਧੀ ਨੁਕਤਿਆਂ ਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ਕੋਆਰਡੀਨੇਟਰ ਵਰਿੰਦਰ ਸਿੰਘ ਨੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਲਈ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਬਾਅਦ ਉਨ੍ਹਾਂ ਕਿਸਾਨਾਂ ਨੂੰ ਕੌਫ਼ੀ ਟੇਬਲ ਕਿਤਾਬ ਭੇਟ ਕੀਤੀ। ਇਸ ਮੌਕੇ ਅਮਰੀਕਾ ਦੇ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਡਾ. ਅਨੂਪਜੀਤ ਸਿੰਘ ਕੂਨਰ ਨੇ ਅਮਰੀਕਾ ਵਿਚ ਖੇਤੀਬਾੜੀ ਅਤੇ ਮਧੂ ਮੱਖੀ ਪਾਲਣ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ। ਅੰਤ ਵਿਚ ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਹੀ ਨੇ ਸਾਰੇ ਮਹਿਮਾਨਾਂ ਅਤੇ ਭਾਗ ਲੈਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵੜਿੰਗ ਨੂੰ ਮੁੜ ਸੂਬਾ ਪ੍ਰਧਾਨ ਬਣਾਉਣ ’ਤੇ ਲੱਡੂ ਵੰਡ ਕੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਕਰ ਭਲਾ ਹੋ ਭਲਾ ਸੁਸਾਇਟੀ ਨੇ ਆਰ.ਕੇ. ਸਕੂਲ ਦੇ ਇੱਕ ਅਧਿਆਪਕ ਦੀ ਸਾਲ ਭਰ ਦੀ ਤਨਖਾਹ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।