19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਬਿਜਲੀ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਲੱਖਾਂ ਦੀ ਲਾਗਤ ਨਾਲ ਨਵਾਂ ਇਲੈਕਟ੍ਰੀਕਲ ਪੈਨਲ ਸਥਾਪਿਤ ਨਵੇਂ ਸਿਸਟਮ ਦੀ ਮਦਦ ਨਾਲ ਬਿਜਲੀ ਸਪਲਾਈ ਬਿਨ੍ਹਾ ਕਿਸੇ ਰੁਕਾਵਟ ਦੇ ਨਿਰੰਤਰ ਜਾਰੀ ਰਹੇਗੀ- ਜਥੇਦਾਰ ਜਗਜੀਤ ਸਿੰਘ ਤਲਵੰਡੀ

ਅਜੀਤ ਡੈਸਕ 05-07-2026
ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਅਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਆਧੁਨਿਕ ਤੇ ਸੁਰੱਖਿਅਤ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਜਿਸ ਤਹਿਤ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਬਿਜਲੀ ਲੋਡ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ 6 ਲੱਖ 44 ਹਜ਼ਾਰ 186 ਰੁਪਏ ਦੀ ਲਾਗਤ ਨਾਲ ਨਵਾਂ ਇਲੈਕਟ੍ਰੀਕਲ ਪੈਨਲ ਸਮੇਤ ਆਧੁਨਿਕ ਅਰਥਿੰਗ ਸਿਸਟਮ ਖ਼ਰੀਦ ਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਤਲਵੰਡੀ ਨੇ ਦੱਸਿਆ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਵੱਖ-ਵੱਖ ਜੋੜ ਮੇਲਿਆਂ ਦੌਰਾਨ ਬਿਜਲੀ ਦੀ ਖ਼ਪਤ ਕਾਫ਼ੀ ਵੱਧ ਜਾਂਦੀ ਹੈ। ਪੁਰਾਣੇ ਸਿਸਟਮ ਕਾਰਨ ਬਿਜਲੀ ਦੇ ਲੋਡ ਅਤੇ ਸੁਰੱਖਿਆ ਨੂੰ ਲੈ ਕੇ ਕਈ ਵਾਰ ਦਿੱਕਤਾਂ ਪੇਸ਼ ਆਉਂਦੀਆਂ ਸਨ। ਇਸੇ ਲੋੜ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ 6 ਲੱਖ 44 ਹਜ਼ਾਰ 186 ਰੁਪਏ ਦਾ ਬੱਜਟ ਪਾਸ ਕਰਕੇ ਇਹ ਨਵਾਂ ਹਾਈਟੈੱਕ ਇਲੈਕਟ੍ਰੀਕਲ ਪੈਨਲ ਅਤੇ ਅਰਥਿੰਗ ਸਿਸਟਮ ਲਗਾਇਆ ਗਿਆ ਹੈ।ਇਸ ਨਾਲ ਹੁਣ ਸ਼ਾਰਟ ਸਰਕਟ ਜਾਂ ਬਿਜਲੀ ਦੇ ਉਤਾਰ-ਚੜ੍ਹਾਅ ਵਰਗੇ ਖ਼ਤਰੇ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ ਅਤੇ ਬਿਜਲੀ ਦੀ ਸਪਲਾਈ ਬਿਨ੍ਹਾਂ ਕਿਸੇ ਰੁਕਾਵਟ ਦੇ ਨਿਰੰਤਰ ਜਾਰੀ ਰਹੇਗੀ। ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਾਂ ਨੂੰ ਨਵੀਂ ਤਕਨਾਲੋਜੀ ਨਾਲ ਜੋੜ੍ਹਿਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਹੈੱਡ ਗ਼੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਹਰਜਿੰਦਰ ਸਿੰਘ ਆਰ.ਕੇ, ਹਰਵਿੰਦਰ ਸਿੰਘ ਭੂੰਦੜੀ ਖਜ਼ਾਨਚੀ, ਅਕਾਊਟੈਂਟ ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਸਟੋਰ ਕੀਪਰ, ਗੁਰਕੀਰਤ ਸਿੰਘ ਸਹਾਇਕ ਸਟੋਰ ਕੀਪਰ, ਪਲਵਿੰਦਰ ਸਿੰਘ ਆਂਡਲੂ, ਸੁਖਵਿੰਦਰ ਸਿੰਘ ਬਰ੍ਹਮੀ, ਗੁਰਜੀਤ ਸਿੰਘ ਗੁੱਜਰਵਾਲ, ਜਗਤਾਰ ਸਿੰਘ ਫੇਰੂਰਾਈ, ਰਾਮਦੀਪ ਸਿੰਘ ਅਕਾਲਗੜ੍ਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਮਲਜੀਤ ਸਿੰਘ ਉੱਭੀ ਬਣੇ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਅਮਨ ਸ਼ਾਂਤੀ ਨਾਲ ਹੋਈ ਚੋਣ ’ਚ ਸਵੀਟੀ ਕਾਕੜੀਆ ਮੀਤ ਪ੍ਰ... ਅਗਲੀ ਖ਼ਬਰ ਪਿੰਡ ਐਤੀਆਣਾ ਤੋਂ 102ਵੇਂ ਕੌਮਾਂਤਰੀ ਸਹਿਕਾਰਤਾ ਦਿਵਸ ’ਤੇ ਸਕੀਮਾਂ ਵਾਲੀ ਗੱਡੀ ਰਵਾਨਾ-ਪ੍ਰਧਾਨ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।