18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੁੱਖ ਮੰਤਰੀ ਮਾਨ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਵੋਟਰ ਮੁੜ ਸਰਕਾਰ ਬਣਾਉਣ ਲਈ ਕਾਹਲ਼ੇ- ਵਿਧਾਇਕ ਹਾਕਮ ਸਿੰਘ ਲੋਕ ਮਿਲਣੀ ਸਮੇਂ ਬੜੂੰਦੀ ’ਚ ਰਾਸ਼ਨ ਕਿੱਟਾਂ ਵੰਡੀਆਂ- ਵਿਕਾਸ ਕਾਰਜਾਂ ਦੀ ਕੀਤੀ ਸੂਚੀ ਪੇਸ਼

ਅਜੀਤ ਡੈਸਕ 05-07-2026
ਲੋਹਟਬੱਦੀ, 4 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ’ਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਕਰਵਾਏ ਗਏ ਸਰਵਪੱਖੀ ਵਿਕਾਸ ਕਾਰਜਾਂ ਅਤੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਦੀ ਸ਼ੁਰੂਆਤ ਅਤੇ ਹੋਰਨਾਂ ਜਾਤੀ-ਜਮਾਤੀ ਵਿਕਾਸ ਕਾਰਜਾਂ ਕਰਕੇ ਸੂਬੇ ਦੇ ਲੋਕ ਕ੍ਰਾਂਤੀਕਾਰੀ ਬਦਲਾਅ ਆਇਆ ਮਹਿਸੂਸ ਕਰ ਰਹੇ ਹਨ। ਅੱਜ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਵੋਟਰ ਵਿਧਾਨ ਸਭਾ ਚੋਣਾਂ-2027 ’ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲ਼ੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਠੇਕੇਦਾਰ ਹਾਕਮ ਸਿੰਘ ਵਿਧਾਇਕ ਹਲਕਾ ਰਾਏਕੋਟ ਨੇ ਪਿੰਡ ਬੜੂੰਦੀ ਵਿਖੇ ਲੋਕ ਮਿਲਣੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੁਫ਼ਤ ਰਾਸ਼ਨ ਕਾਰਡ ਧਾਰਕਾਂ ਨੂੰ ਮੇਰੀ ਰਸੋਈ ਯੋਜਨਾ ਅਧੀਨ ਮੁਫ਼ਤ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ ਵੀ ਕਰਵਾਈ। ਵਿਧਾਇਕ ਠੇਕੇਦਾਰ ਨੇ ਆਪਣੀ ਸਰਕਾਰ ਦੀ ਵਿਕਾਸ ਮੁਖੀ ਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਹਾਲ ਹੀ ’ਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਰਾਹੀਂ ਔਰਤਾਂ ਨੂੰ ਆ ਰਹੀ 1000-1500 ਰੁਪਏ ਦੀ ਰਾਸ਼ੀ ਨੇ ਸਮੁੱਚੇ ਪੰਜਾਬ ਦੀਆਂ ਔਰਤਾਂ ਦਾ ਮਾਣ ਵਧਾਇਆ ਹੈ। ਹੁਣ 2027 ਦੀਆਂ ਚੋਣਾਂ ’ਚ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦਾ ਰਾਹ ਨਹੀਂ ਰੋਕ ਸਕਣਗੀਆਂ ਮੁੜ ਤੋਂ ਭਗਵੰਤ ਸਿੰਘ ਮਾਨ ਪੰਜਾਬ ਦਾ ਰਾਜ ਭਾਗ ਸੰਭਾਲਣ ਲਈ ਆਪਣਾ ਰਾਹ ਪੱਧਰਾ ਕਰ ਚੁੱਕੇ ਹਨ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਪੰਨੂ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ ਮੈਂਬਰ ਪੰਜਾਬ ਰਾਜ ਵਪਾਰੀ ਕਮਿਸ਼ਨ, ਪਰਮੋਦ ਸਿੰਘ ਬਾਟਾ ਪੰਚ, ਮਨਜੀਤ ਕੌਰ ਬਲਾਕ ਪ੍ਰਧਾਨ, ਜਸਵੀਰ ਕੌਰ, ਭਜਨ ਸਿੰਘ ਕਲੇਰ, ਕਰਮ ਸਿੰਘ, ਕਰਮ ਸਿੰਘ ਸੇਖੋਂ, ਮਹਿੰਦਰ ਸਿੰਘ, ਕਰਮਜੀਤ ਸਿੰਘ, ਡਾ: ਗੁਰਦੀਪ ਸਿੰਘ, ਦਿਲਬਾਗ ਸਿੰਘ ਸੇਖੋਂ ਬਾਘਾ, ਧਰਮ ਸਿੰਘ, ਅਵਤਾਰ ਸਿੰਘ ਸੇਖੋਂ ਪੰਚ, ਸੁਖਦੇਵ ਸਿੰਘ ਸੇਖੋਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਨਾਕਾਮ ਵਾਅਦਿਆਂ ਨੇ ਪੰਜਾਬ ਨੂੰ ਸੰਕਟ ਵਿੱਚ ਧੱਕਿਆ- ਕੈਪਟਨ ਸੰਧ... ਅਗਲੀ ਖ਼ਬਰ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਦਾ ਡੇਹਲੋਂ ਪੁੱਜਣ ’ਤੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।