13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਿਜਲੀ ਦਾ ਨਵਾਂ ਟਰਾਂਸਫ਼ਾਰਮਰ ਰਖਵਾ ਕੇ ਵਾਰਡ ਨੰ. 10 ਦੇ ਵਾਸੀਆਂ ਨੂੰ ਦਿਵਾਈ ਰਾਹਤ-ਕੌਂਸਲਰ ਬਿਮਰੋ

ਅਜੀਤ ਡੈਸਕ 04-07-2026
ਸਾਹਨੇਵਾਲ, 3 ਜੁਲਾਈ (ਹਨੀ ਚਾਠਲੀ)-ਸਾਹਨੇਵਾਲ ਦੇ ਵਾਰਡ ਨੰ.10 ਦੇ ਇਕ ਮੁਹੱਲੇ ‘ਚ ਬਿਜਲੀ ਦੀ ਕਿੱਲਤ ਦੀ ਸਮੱਸਿਆ ਤੋਂ ਵਾਰਡ ਵਾਸੀ ਪ੍ਰੇਸ਼ਾਨ ਸਨ ਤੇ ਜਿਨ੍ਹਾਂ ਨੇ ਸਮੱਸਿਆ ਸਬੰਧੀ ਵਾਰਡ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਨਾਲ ਸੰਪਰਕ ਕਰ ਕੇ ਜਾਣੂ ਕਰਵਾਇਆ। ਇਸ ਸਬੰਧੀ ਕੌਂਸਲਰ ਬਿਮਰੋ ਨੇ ਦੱਸਿਆ ਕਿ ਸੀਨੀਅਰ ਆਪ ਆਗੂ ਮਨਜਿੰਦਰ ਸਿੰਘ ਭੋਲਾ ਮਾਂਗਟ ਅਤੇ ਲਾਲੀ ਹਰਾ ਨੂੰ ਨਾਲ ਲੈ ਕੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰ ਕੇ ਬਿਜਲੀ ਦੀ ਆ ਰਹੀ ਸਮੱਸਿਆ ਸਬੰਧੀ ਜਾਣਕਾਰੀ ਦਿੱਤੀ ਗਈ , ਪਾਵਰਕਾਮ ਦੇ ਮੁਲਾਜ਼ਮਾਂ ਵਲੋਂ 200 ਕੇ. ਵੀ. ਦਾ ਨਵਾਂ ਟਰਾਂਸਫ਼ਾਰਮਰ ਰੱਖਿਆ ਗਿਆ ਹੈ, ਜਿਸ ‘ਤੇ ਕੌਂਸਲਰ ਬਿਮਰੋ ਨੇ ਮਨਜਿੰਦਰ ਸਿੰਘ ਭੋਲਾ ਮਾਂਗਟ, ਲਾਲੀ ਹਰਾ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮੁਹੱਲਾ ਵਾਸੀਆਂ ਨੂੰ ਗਰਮੀਆਂ ਦੇ ਮੌਸਮ ਵਿਚ ਬਿਜਲੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਕੌਂਸਲਰ ਬਿਮਰੋ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਅਗਰ ਤੁਹਾਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰੋ ਤਾਂ ਮੈਂ ਤੁਹਾਡੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।
ਪਿਛਲੀ ਖ਼ਬਰ ਕਿਰਦਾਰ ਦੀ ਮਹਿਕ ਰਹਿੰਦੀ ਦੁਨੀਆ ਤੱਕ ਰਹੇਗੀ-ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਗਲੀ ਖ਼ਬਰ ਨਸਰਾਲੀ ਲਾਗੇ ਨਹਿਰੀ ਸੂਏ ’ਚ ਦੂਜੀ ਵਾਰ ਪਿਆ ਪਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।