14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਚੋਣਾਂ ਨੇੜੇ ਆਉਂਦੀਆਂ ਦੇਖ ਸਰਪੰਚਾਂ ਨੂੰ ਮਾਣ ਭੱਤਾ ਦੇਣ ਦੀ ਯਾਦ ਆਈ-ਡਾ. ਅਮਨਪ੍ਰੀਤ

ਅਜੀਤ ਡੈਸਕ 29-06-2026
ਮਾਛੀਵਾੜਾ ਸਾਹਿਬ, 28 ਜੂਨ (ਰਾਜਦੀਪ ਸਿੰਘ ਅਲਬੇਲਾ)-ਆਉਂਦੀਆਂ 2027 ਦੀਆਂ ਨੂੰ ਚੋਣਾਂ ਨੂੰ ਦੇਖ ਕੇ ਸਰਕਾਰ ਵਲੋਂ ਸਰਪੰਚਾਂ ਨੂੰ 10,000 ਰੁਪਏ ਮਹੀਨਾ ਮਾਣ ਭੱਤਾ ਦੇਣ ਦਾ ਐਲਾਨ ਸਿਆਸੀ ਚੋਣ ਸਟੰਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਨੇੜ੍ਹੇ ਆਉਂਦੀਆਂ ਦੇਖ ਬੌਖਲਾਹਟ ਵਿਚ ਆ ਗਈ ਹੈ ਅਤੇ ਲੋਕ ਲੁਭਾਉਣੇ ਬਿਆਨ ਯਾਦ ਆ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਰਪੰਚਾਂ ਲਈ ਨਿਰਧਾਰਿਤ ਭੱਤਾ ਵੀ ਬਹੁਤ ਜਣਿਆਂ ਨੂੰ ਨਹੀਂ ਮਿਲਿਆ ਅਤੇ ਹੁਣ ਇਹ ਰਾਸ਼ੀ ਕਿੱਥੋਂ ਲਿਆਉਣਗੇ। ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ ਅਤੇ ਇਹ 10,000 ਰੁਪਏ ਮਹੀਨਾ ਭੱਤਾ ਕਿੱਥੋਂ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਮਹੀਨਾਵਾਰ ਭੱਤਾ ਘੱਟੋ-ਘੱਟ 15,000 ਰੁਪਏ ਦੇ ਕਰੀਬ ਅਤੇ ਪੰਚਾਂ ਨੂੰ 8,000 ਰੁਪਏ ਦੇ ਕਰੀਬ ਦਿੱਤਾ ਜਾਵੇ ਕਿਉਂਕਿ ਉਹ ਪਿੰਡਾਂ ‘ਚੋਂ ਚੁਣੇ ਹੋਏ ਨੁਮਾਇੰਦੇ ਹਨ।
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਲੋਕ ਸਭਾ ਇੰਚਾਰਜ ਜਰਨੈਲ ਸਿੰਘ ਢੋਟ ਦਾ ਸਨਮਾਨ ਅਗਲੀ ਖ਼ਬਰ ਬਲਾਕ ਸਮਰਾਲਾ ਦੇ ਮਿਡ-ਡੇ-ਮੀਲ ਕੁੱਕ, ਸਫਾਈ ਸੇਵਕ ਅਤੇ ਚੌਕੀਦਾਰ ਯੂਨੀਅਨਾਂ ਵਲੋਂ ਮਾਸਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।