15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਦਿਨ ਦਿਹਾੜੇ ਇਕ ਔਰਤ ’ਤੇ ਜਾਨਲੇਵਾ ਹਮਲਾ, ਹਮਲਾਵਰ ਪਰਸ ਖੋਹ ਕੇ ਫ਼ਰਾਰ ਪੁਲਿਸ ਕਰ ਰਹੀ ਹੈ ਕਾਰਵਾਈ, ਜ਼ਖਮੀ ਔਰਤ ਚੰਡੀਗੜ੍ਹ ਰੈਫ਼ਰ

ਅਜੀਤ ਡੈਸਕ 29-06-2026

ਖੰਨਾ, 28 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿੱਚ ਦਿਨ ਦਿਹਾੜੇ ਲੁੱਟ ਦੀ ਨੀਅਤ ਨਾਲ ਇੱਕ ਔਰਤ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੇ ਔਰਤ ’ਤੇ ਚਾਕੂ ਨਾਲ ਕਰੀਬ 8 ਤੋਂ 10 ਵਾਰ ਕੀਤੇ ਗਏ ਅਤੇ ਹਮਲਾਵਰ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ। ਹਮਲੇ ਦੌਰਾਨ ਔਰਤ ਦੇ ਸਿਰ, ਛਾਤੀ ਅਤੇ ਪਿੱਠ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਈ। ਜ਼ਖ਼ਮੀ ਔਰਤ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਐੱਸ. ਐੱਮ. ਓ ਸਮੇਤ 6 ਡਾਕਟਰਾਂ ਦੀ ਟੀਮ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਅਤੇ ਖੂਨ ਵਹਿਣ ਤੋਂ ਰੋਕਣ ਲਈ ਐਮਰਜੈਂਸੀ ਇਲਾਜ ਕੀਤਾ। ਐੱਸ. ਐੱਮ. ਓ ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਜ਼ਖ਼ਮੀ ਔਰਤ, ਜਿਸ ਦੀ ਪਛਾਣ ਰਜਨੀ ਵਜੋਂ ਹੋਈ ਹੈ, ਦੇ ਸਰੀਰ ’ਤੇ ਚਾਕੂ ਦੇ 8 ਤੋਂ 10 ਜ਼ਖ਼ਮ ਹਨ। ਉਸ ਦਾ ਕਾਫ਼ੀ ਖੂਨ ਵਹਿ ਚੁੱਕਾ ਸੀ। ਡਾਕਟਰਾਂ ਦੀ ਟੀਮ ਨੇ ਪਹਿਲਾਂ ਬਲੀਡਿੰਗ ’ਤੇ ਕਾਬੂ ਪਾਇਆ ਅਤੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਜੀਰਖ ਦੇ ਯੂਥ ਕਾਂਗਰਸ ਹਲਕਾ ਪ੍ਰਧਾਨ ਤੇ ਮੂੰਡੀ ਕੱਦੋਂ ਦੇ ਬਲਾਕ ਪ੍ਰਧਾਨ ਬਣਨ ਨਾਲ ਪਾਰਟੀ ਮਜ਼ਬੂਤ ਹੋਵੇਗੀ- ਲੰਢਾ ਅਗਲੀ ਖ਼ਬਰ ਸ਼੍ਰੋ. ਅ. ਦਲ ਗੁਰਦੁਆਰਾ ਸਾਹਿਬ ਅੱਗੇ ਮੁੱਖ ਮੰਤਰੀ ਬਾਰੇ ਸਿਆਸੀ ਪੋਸਟਰ ਲਗਾ ਕੇ ਗੁਰੂ ਘਰਾਂ ਨੂੰ ਸਿਆਸੀ ਢਾਲ ਵਜੋਂ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।