11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪਾਇਲ ਪੁਲਿਸ ਨੇ ਕਾਲੀਆਂ ਫ਼ਿਲਮਾਂ ਅਤੇ ਬਗੈਰ ਕਾਗ਼ਜ਼ਾਤ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ

ਅਜੀਤ ਡੈਸਕ 28-06-2026
ਪਾਇਲ, 27 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਥਾਣਾ ਪਾਇਲ ਦੇ ਨਵ-ਨਿਯੁਕਤ ਇੰਸਪੈਕਟਰ ਹਰਦੀਪ ਸਿੰਘ ਵੱਲੋਂ ਨਾਕਾਬੰਦੀ ਕਰ ਕੇ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਬਗੈਰ ਕਾਗ਼ਜ਼ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਬਿਨਾਂ ਕਾਗ਼ਜ਼ਾਤ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਜਿਨ੍ਹਾਂ ਗੱਡੀਆਂ ਦੇ ਸ਼ੀਸ਼ੇ ਕਾਲੇ ਸਨ। ਉਨ੍ਹਾਂ ਤੋਂ ਫ਼ਿਲਮ ਉਤਾਰ ਕੇ ਚਲਾਨ ਕੱਟੇ ਗਏ ਹਨ। ਇਸੇ ਤਰ੍ਹਾਂ ਦੋ ਪਈਆਂ ਵਾਹਨਾਂ ਅਤੇ ਹੋਰ ਵਾਹਨਾਂ ਦੇ ਕਾਗ਼ਜ਼ ਚੈੱਕ ਕੀਤੇ ਗਏ ਹਨ। ਜਿਨ੍ਹਾਂ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਅਤੇ ਕਾਗ਼ਜ਼ਾਤ ਆਦਿ ਪੂਰੇ ਨਹੀਂ ਸਨ, ਉਨ੍ਹਾਂ ਦੇ ਵੀ ਤੁਰੰਤ ਚਲਾਨ ਕੱਟ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਥਾਣੇਦਾਰ ਪਰਗਟ ਸਿੰਘ, ਥਾਣੇਦਾਰ ਪਵਨ ਕੁਮਾਰ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਖੰਨਾ ਗ੍ਰੇਟਰ ਖੰਨਾ ਦੇ ਮਨਜੀਤ ਸੌਂਦ ਪ੍ਰਧਾਨ, ਹਿਤੇਸ਼ ਚਾਂਦੀ ਸਕੱਤਰ ਅਤੇ ਧਰਮਿੰਦਰ ਸਿੰਘ ਰੂਪਰਾਏ ਖਜਾਨਚੀ... ਅਗਲੀ ਖ਼ਬਰ ਨਵੇਂ ਐੱਸ. ਐੱਚ. ਓ. ਖੰਨਾ ਨੇ ਈਸੜੂ ‘ਚ ਕੀਤੀ ਪਬਲਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।