09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੜਕਾਂ ’ਤੇ ਜਾਂਦੇ ਤੇਜ਼ ਰਫ਼ਤਾਰ ਟਿੱਪਰ ਲੋਕਾਂ ਲਈ ਬਣੇ ਜਾਨ ਦਾ ਖੋਅ

ਅਜੀਤ ਡੈਸਕ 27-06-2026

ਮਾਛੀਵਾੜਾ ਸਾਹਿਬ, 26 ਜੂਨ (ਰਾਜਦੀਪ ਸਿੰਘ ਅਲਬੇਲਾ)-ਸੜਕਾਂ ‘ਤੇ ਦਿਨ ਰਾਤ ਦੌੜਨ ਵਾਲੇ ਤੇਜ਼ ਰਫ਼ਤਾਰੀ ਕੁੱਝ ਕੁ ਟਿੱਪਰ ਚਾਲਕ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ ਕਿ ਇਸ ਨਾਲ ਸਾਰੇ ਹੀ ਟਿੱਪਰ ਚਾਲਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਕਿ ਬਹੁਤੇ ਥਾਈ ਟਿੱਪਰ ਚਾਲਕਾਂ ਦਾ ਕਸੂਰ ਘੱਟ ਹੁੰਦਾ ਹੈ ਪਰ ਜਨਤਾ ਹਮੇਸ਼ਾ ਹੀ ਵੱਡੇ ਵਹੀਕਲ ਦਾ ਕਸੂਰ ਕੱਢਦੀ ਹੈ। ਇਸ ਲਈ ਵੱਡੇ ਵਹੀਕਲ ਵਾਲਿਆਂ ਨੂੰ ਖ਼ਾਸ ਤੌਰ ‘ਤੇ ਟਿੱਪਰ ਚਾਲਕਾਂ ਨੂੰ ਬੜੇ ਧਿਆਨ ਨਾਲ ਚੱਲਣਾ ਪੈਂਦਾ ਹੈ। ਜੇਕਰ ਕੁੱਝ ਸਮੇਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਕੁੱਝ ਅਜਿਹੀਆਂ ਘਟਨਾਵਾਂ ਵੀ ਹੋਈਆਂ ਹਨ ਜਿਨ੍ਹਾਂ ਵਿਚ ਟਿੱਪਰ ਚਾਲਕ ਆਪਣੀ ਤੇਜ਼ ਰਫ਼ਤਾਰ ਕਾਰਨ ਦੂਜਿਆਂ ਲਈ ਪਰੇਸ਼ਾਨੀ ਦਾ ਸਬੱਬ ਬਣਦੇ ਰਹੇ ਹਨ। ਬੀਤੇ ਸਾਲ ਪਹਿਲਾਂ ਵੀ ਇੰਦਰਾ ਕਾਲੋਨੀ ਕੋਲ ਇਕ ਮਾਸੂਮ ਬੱਚੀ ਦੇ ਇਕ ਵੱਡੇ ਟਿੱਪਰ ਹੇਠਾਂ ਆਉਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਅਤੇ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸ ਤੋਂ ਬਾਅਦ ਕਿੰਨੇ ਐਕਸੀਡੈਂਟ ਸ਼ਹਿਰ ਅੰਦਰ ਟਿੱਪਰਾਂ ਕਾਰਨ ਹੋ ਰਹੇ ਆ। ਸ਼ਹਿਰ ਵਿਚੋਂ ਬਹੁਤ ਸਪੀਡ ਨਾਲ ਇਹ ਟਿੱਪਰ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਲੰਘ ਰਹੇ ਹਨ। ਕੁੱਝ ਦਿਨ ਪਹਿਲਾਂ ਵੀ ਦਰਸ਼ਨ ਸਿੰਘ ਪਿੰਡ ਲੁਬਾਣਗੜ ਦੇ ਰਹਿਣ ਵਾਲੇ ਵੀ ਟਿੱਪਰ ਦੇ ਭੇਟ ਚੜ੍ਹੇ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਨਵਾਂਸ਼ਹਿਰ ਖੰਨਾ ਰੋਡ ਉੱਤੇ ਬਣੇ ਸਤਲੁਜ ਕੋਲ ਦਾ ਅੱਜ ਬੰਦ ਹੋਣਾ ਵੀ ਟਿੱਪਰਾਂ ਦਾ ਹੀ ਕਾਰਨ ਹੈ ਕਿਉਂਕਿ ਆਮ ਲੰਘਣ ਵਾਲੇ ਵਾਹਨਾਂ ਨਾਲ ਇਸ ਪੁਲ ਨੂੰ ਕੋਈ ਫ਼ਰਕ ਨਹੀਂ ਪੈਂਦਾ। ਪਰ ਜਦੋਂ ਓਵਰਲੋਡ ਟਿੱਪਰ ਇੱਥੋਂ ਦਿਨ ਰਾਤ ਸੈਂਕੜਿਆਂ ਦੀ ਤਾਦਾਦ ‘ਚ ਲੰਘਦੇ ਹਨ, ਤਦ ਇਸ ਦੀਆਂ ਸਲੈਬਾਂ ਨੁਕਸਾਨੀ ਜਾਂਦੀਆਂ ਹਨ। ਪ੍ਰਸ਼ਾਸਨ ਨੂੰ ਹੁਣ ਇਸ ਪੁਲ ਨੂੰ ਬੰਦ ਕਰਨ ਦਾ ਫ਼ੈਸਲਾ ਲੈਣਾ ਪਿਆ। ਜੇਕਰ ਰਹਿੰਦੇ ਸਮੇਂ ਇਨ੍ਹਾਂ ਓਵਰਲੋਡ ਟਿੱਪਰਾਂ ਨੂੰ ਬੰਦ ਕੀਤਾ ਜਾਂਦਾ ਤਾਂ ਸ਼ਾਇਦ ਆਮ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪੈਂਦਾ ਤੇ ਇਹ ਪੁਲ ਅੱਜ ਸਾਰਿਆਂ ਲਈ ਬੰਦ ਨਾ ਕਰਨਾ ਪੈਂਦਾ।

ਪਿਛਲੀ ਖ਼ਬਰ ਗੁ : ਮੰਜੀ ਸਾਹਿਬ ਕੋਟਾਂ ਵਿਖੇ ਵਿਸ਼ਾਲ ਨਗਰ ਕੀਰਤਨ ਭਲਕੇ ਅਗਲੀ ਖ਼ਬਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।