19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕਾਂਗਰਸ ਵਲੋਂ ਮਨਜੀਤ ਕੁਮਾਰੀ ਦੂਜੀ ਵਾਰ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਨਿਯੁਕਤ

ਅਜੀਤ ਡੈਸਕ 26-06-2026
ਮਾਛੀਵਾੜਾ ਸਾਹਿਬ, 25 ਜੂਨ (ਰਾਜਦੀਪ ਸਿੰਘ ਅਲਬੇਲਾ)-ਮਹਿਲਾ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਮਹਿਲਾ ਕਾਂਗਰਸ ਦੀ ਕਾਰਜਕਾਰੀ ਸੂਬਾ ਪ੍ਰਧਾਨ ਬਲਜੀਤ ਕੌਰ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਸੁਖਵਿੰਦਰ ਕੌਰ ਬਾਠ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਾਛੀਵਾੜਾ ਦੇ ਕਾਂਗਰਸੀ ਟਕਸਾਲੀ ਪਰਿਵਾਰ ਤੇ 5 ਵਾਰ ਕੌਂਸਲਰ ਰਹਿ ਚੁੱਕੀ ਮਨਜੀਤ ਕੁਮਾਰੀ ਨੂੰ ਸ਼ਹਿਰ ਦੀ ਦੂਜੀ ਵਾਰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿੱਥੇ ਔਰਤਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਸਿਆਸਤ ਵਿਚ ਆ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰੇਕ ਖੇਤਰ ਵਿਚ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ, ਇਸ ਲਈ ਔਰਤਾਂ ਸਿਆਸਤ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਸਮਾਜ ’ਚ ਔਰਤਾਂ ਨੂੰ ਬਣਦੇ ਹੱਕ ਮਿਲ ਸਕਣ। ਮਨਜੀਤ ਕੁਮਾਰੀ ਨੂੰ ਸ਼ਹਿਰੀ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਦਿਆਂ ਸੂਬਾ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ 5 ਵਾਰ ਕੌਂਸਲਰ ਰਹਿ ਚੁੱਕੀ ਮਨਜੀਤ ਕੁਮਾਰੀ ਅਤੇ ਇਨ੍ਹਾਂ ਦਾ ਪਰਿਵਾਰ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਿਹਾ ਹੈ ਜਿਸ ਕਾਰਨ ਅਜਿਹੇ ਯੋਗ ਆਗੂਆਂ ਨੂੰ ਅਹੁਦੇ ਦੇ ਕੇ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ’ਚ ਔਰਤਾਂ ਨੂੰ ਵਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਮਹਿਲਾ ਲੋਕ ਸੇਵਾ ਲਈ ਅੱਗੇ ਆਉਣ।
ਪਿਛਲੀ ਖ਼ਬਰ ਚੜ੍ਹਦੀ ਕਲਾ ਗਤਕਾ ਅਖਾੜਾ ਬੈਂਚਾਂ (ਦੇਹਰੀਵਾਲ) ਦੀ ਸਥਾਪਨਾ ਅਗਲੀ ਖ਼ਬਰ ਡਾਕ ਪਾਰਸਲ ਟਰੱਕ ਪੁਲਿਸ ਬੈਰੀਕੇਡਾਂ ਨੂੰ ਤੋੜ ਕੇ ਘਸੀਟਦਾ ਲੈ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।