28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਿੰਡ ਜੀਰਖ ਵਿਖੇ 'ਮੇਰੀ ਰਸੋਈ' ਸਕੀਮ ਦੀਆਂ ਰਾਸ਼ਨ ਕਿੱਟਾਂ ਦੀ ਵੰਡ

ਅਜੀਤ ਡੈਸਕ 31-05-2026
ਰਾੜਾ ਸਾਹਿਬ, 30 ਮਈ (ਸੁਖਵੀਰ ਸਿੰਘ ਚਣਕੋਈਆਂ)-ਲਾਗਲੇ ਪਿੰਡ ਜੀਰਖ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ 'ਮੇਰੀ ਰਸੋਈ' ਸਕੀਮ ਦੀਆਂ ਰਾਸ਼ਨ ਕਿੱਟਾਂ ਸਮਾਰਟ ਰਾਸ਼ਨ ਕਾਰਡ ਵਾਲੇ ਪਰਿਵਾਰਾਂ ਨੂੰ ਸਰਪੰਚ ਸਵਰਨਜੀਤ ਕੌਰ ਦੀ ਅਗਵਾਈ ਵਿਚ ਵੰਡੀਆਂ ਗਈਆਂ | ਸਰਪੰਚ ਸਵਰਨਜੀਤ ਕੌਰ ਦੇ ਪਤੀ ਅਤੇ ਰਛਪਾਲ ਸਿੰਘ ਜੀਰਖ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਮਾਰਟ ਰਾਸ਼ਨ ਕਾਰਡ ਵਾਲੇ ਪਰਿਵਾਰਾਂ ਨੂੰ ਮੁਫ਼ਤ ਕਣਕ ਦੇ ਨਾਲ ਰਾਸ਼ਨ ਕਿੱਟ ਮੁਹੱਈਆ ਕਰਵਾ ਕੇ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਹਮੇਸ਼ਾ ਸੂਬੇ ਦੇ ਹਰ ਵਰਗ ਲਈ ਲੋੜੀਂਦੀਆਂ ਸਹੂਲਤਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਹਰ ਵਰਗ ਦੇ ਲੋਕ ਖ਼ੁਸ਼ | ਇਸ ਸਮੇਂ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਸਵਰਨਜੀਤ ਕੌਰ, ਪੰਚ ਚੰਦ ਸਿੰਘ, ਗੁਰਮੀਤ ਕੌਰ, ਬੁੱਧ ਸਿੰਘ ਨੰਬਰਦਾਰ, ਰਛਪਾਲ ਸਿੰਘ, ਸਿੳਪਲ ਸਿੰਘ, ਤਰਸੇਮ ਸਿੰਘ, ਨਿਰਭੈ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲਾਭਪਾਤਰੀ ਹਾਜ਼ਰ ਸਨ | ਮੇਰੀ ਰਸੋਈ ਸਕੀਮ ਅਧੀਨ ਦਿੱਤੀ ਜਾਣ ਵਾਲੀ ਕਿੱਟ ਵਿਚ ਚੀਨੀ 2 ਕਿੱਲੋ, ਚਨਾ ਦਾਲ 2 ਕਿੱਲੋ, ਸਰੋਂ੍ਹ ਦਾ ਤੇਲ 1 ਲੀਟਰ, ਨਮਕ 1 ਕਿੱਲੋ ਅਤੇ ਹਲਦੀ ਪਾਊਡਰ 200 ਗ੍ਰਾਮ ਹੋਵੇਗਾ |
ਪਿਛਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਨੇ ਸਮੂਹ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਰਸਤੇ ਵਿਚ ਡੀਜ਼ਲ-ਪੈਟਰੋਲ ਦੀ ਕੋਈ ਕਮੀ ਨਹੀਂ, ਅਫ਼ਵਾਹਾਂ ਤੋਂ ਸੁਚੇਤ ਰਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।