27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜਨਗਣਨਾ ਦੇ ਕੰਮ ਵਿਚ ਤਹਿਸੀਲ ਖੰਨਾ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿਚੋਂ ਮੋਹਰੀ, ਨਿਸ਼ਚਿਤ ਸਮੇਂ ਤੋਂ ਪਹਿਲਾਂ ਜਨਗਣਨਾ ਦਾ ਕੰਮ ਮੁਕੰਮਲ ਕਰਨ ਵਾਲਿਆਂ ਦਾ ਕੀਤਾ ਸਨਮਾਨ

ਅਜੀਤ ਡੈਸਕ 31-05-2026
ਖੰਨਾ, 30 ਮਈ (ਹਰਜਿੰਦਰ ਸਿੰਘ ਲਾਲ)-ਮਰਦਮਸ਼ੁਮਾਰੀ 2027 ਦਾ ਕੰਮ 15 ਮਈ ਤੋਂ 13 ਜੂਨ ਤੱਕ ਦੇਸ਼ ਭਰ ਵਿਚ ਪੂਰੇ ਜੋਰ ਸ਼ੋਰ ਅਤੇ ਉਤਸ਼ਾਹ ਨਾਲ ਚੱਲ ਰਿਹਾ ਹੈ | ਦੇਸ਼ ਦੇ ਇਸ ਮਹਾਨ ਕਾਰਜ ਵਿਚ ਤਹਿਸੀਲ ਖੰਨਾ ਦੀ ਜਨਗਣਨਾ ਟੀਮ ਐੱਸ. ਡੀ. ਐੱਮ. ਸਵਾਤੀ ਟਿਵਾਣਾ ਅਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਦੀ ਯੋਗ ਅਗਵਾਈ ਵਿਚ ਪੂਰੀ ਇਮਾਨਦਾਰੀ, ਦਿ੍ੜਤਾ ਅਤੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ, ਜਿਸ ਦੀ ਬਦੌਲਤ ਜਨਗਣਨਾ ਦੇ ਕੰਮ ਵਿਚ ਤਹਿਸੀਲ ਖੰਨਾ ਲੁਧਿਆਣੇ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿਚੋਂ ਮੋਹਰੀ ਹੈ | ਤਹਿਸੀਲ ਖੰਨਾ ਵਿਚ ਜਨਗਣਨਾ ਦਾ ਕੰਮ ਕਰ ਰਹੇ ਗਿਣਤੀਕਾਰਾਂ ਨੇ 158 ਐੱਚ. ਐੱਲ. ਬੀ. ਵਿਚੋਂ 20 ਐੱਚ. ਐੱਲ. ਬੀ. ਦਾ ਕੰਮ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ | ਇਸ ਮੌਕੇ ਖੰਨਾ ਜਨਗਣਨਾ ਟੀਮ ਦੇ ਇੰਚਾਰਜ ਅਵਤਾਰ ਸਿੰਘ, ਪਿ੍ੰਸੀ. ਨਵਤੇਜ ਸ਼ਰਮਾ, ਡਾ. ਬਲਰਾਮ ਸ਼ਰਮਾ, ਅਮਨਦੀਪ ਸਿੰਘ, ਨਰਿੰਦਰ ਸਿੰਘ, ਹਰਪਾਲ ਸਿੰਘ ਅਤੇ ਪ੍ਰੀਤਮ ਸਿੰਘ ਵਲੋਂ ਤਹਿਸੀਲ ਖੰਨਾ ਦੇ 20 ਗਿਣਤੀਕਾਰਾਂ ਨੂੰ ਆਪਣਾ ਕੰਮ ਪੂਰੀ ਦਿ੍ੜਤਾ, ਇਮਾਨਦਾਰੀ ਅਤੇ ਮਿਹਨਤ ਨਾਲ ਨਿਸ਼ਚਿਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਕਰ ਕੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨ ਪ੍ਰਾਪਤ ਕਰਨ ਵਾਲੇ ਗਿਣਤੀਕਾਰਾਂ ਵਿਚ ਅਰਸ਼ਦੀਪ ਕੌਰ ਮਲਕਪੁਰ, ਜਸਵੀਰ ਕੌਰ ਰਾਮਗੜ੍ਹ, ਕੁਲਵੀਰ ਕੌਰ ਮਾਣਕ ਮਾਜਰਾ, ਬਲਜੀਤ ਕੌਰ ਭਾਦਲਾ ਨੀਚਾ, ਨਰਿੰਦਰ ਕੌਰ ਕੌੜੀ, ਅਮਨਦੀਪ ਕੌਰ ਕੌੜੀ, ਆਸ਼ਾ ਰਾਣੀ ਲਿਬੜਾ, ਗੁਰਪ੍ਰੀਤ ਕੌਰ ਲਿਬੜਾ, ਪਰਮਜੀਤ ਕੌਰ ਲਿਬੜਾ, ਸੁਰਿੰਦਰ ਕੌਰ ਗੰਢੂਆਂ, ਕਰਮਜੀਤ ਕੌਰ ਦਹਿੜੂ, ਜਸਵੀਰ ਕੌਰ ਦਹਿੜੂ, ਅਮਨਦੀਪ ਕੌਰ ਬੀਜਾ, ਜਸਵੀਰ ਕੌਰ ਬੀਜਾ, ਮਨਜੀਤ ਕੌਰ ਅਸਗਰੀਪੁਰ, ਨਵਜੋਤ ਕੌਰ ਇਕੋਲਾਹਾ, ਬਲਜੀਤ ਕੌਰ ਨਸਰਾਲੀ, ਜਸਵੀਰ ਕੌਰ ਪੰਜਰੁੱਖਾ ਅਤੇ ਗੁਰਪ੍ਰੀਤ ਕੌਰ ਸ਼ਾਮਿਲ ਹਨ |
ਪਿਛਲੀ ਖ਼ਬਰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਰਸਤੇ ਵਿਚ ਡੀਜ਼ਲ-ਪੈਟਰੋਲ ਦੀ ਕੋਈ ਕਮੀ ਨਹੀਂ, ਅਫ਼ਵਾਹਾਂ ਤੋਂ ਸੁਚੇਤ ਰਹਿ... ਅਗਲੀ ਖ਼ਬਰ ਅਵੀਨੂਰਪ੍ਰੀਤ ਸਿੰਘ ਨੇ ਐਨ. ਸੀ. ਸੀ. ਟਰੈਕਿੰਗ ਕੈਂਪ 'ਚ ਸ਼ਮੂਲੀਅਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।