26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪ੍ਰਧਾਨ ਸੋਨੀਆ ਗੋਇਲ ਅਤੇ ਉਪ ਪ੍ਰਧਾਨ ਪਾਲਾ ਸੋਮਲਖੇੜੀ ਵਲੋਂ ਮਲੌਦ ਸਕੂਲ ਦੇ ਵਿਦਿਆਰਥੀ ਸਨਮਾਨਿਤ

ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਸੋਨੀਆ ਗੋਇਲ ਤੇ ਰਛਪਾਲ ਸਿੰਘ ਪਾਲਾ, ਨਾਲ ਸਕੂਲ ਇੰਚਾਰਜ ਕੁਲਵਿੰਦਰ ਕੌਰ ਅਤੇ ਸਟਾਫ਼ ਮੈਂਬਰ | (ਹੇਠਾਂ) ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਪ੍ਰਧਾਨ ਸੋਨੀਆ ਗੋਇਲ ਤੇ ਰਛਪਾਲ ਸਿੰਘ ਪਾਲਾ | ਤਸਵੀਰਾਂ : ਸਹਾਰਨ ਮਾਜਰਾ <br/> 31-05-2026
ਮਲੌਦ, 30 ਮਈ (ਸਹਾਰਨ ਮਾਜਰਾ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਦੀ ਸਭ ਤੋਂ ਪੁਰਾਣੀ ਸਿੱਖਿਆ ਸੰਸਥਾ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸ. ਸੀ. ਸਕੂਲ ਮਲੌਦ (ਲੜਕੇ) ਵਿਖੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਬਤੌਰ ਮੁੱਖ ਮਹਿਮਾਨ ਅਤੇ ਉਪ ਪ੍ਰਧਾਨ ਰਛਪਾਲ ਸਿੰਘ ਪਾਲਾ ਸੋਮਲਖੇੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਸਟਾਫ਼ ਵਲੋਂ ਮਾਪਿਆਂ, ਐੱਸ. ਐੱਮ. ਸੀ. ਕਮੇਟੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਸਾਰੀਆਂ ਸ਼ਖ਼ਸੀਅਤਾਂ ਨੂੰ ਸਕੂਲ ਵਿਚ ਬੱਚਿਆਂ ਦੀ ਸਿਹਤ ਤੇ ਕਾਰਗੁਜ਼ਾਰੀ, ਸਕੂਲ ਦੀ ਇਮਾਰਤ, ਲਾਇਬ੍ਰੇਰੀ, ਮਿਡ ਡੇ ਮੀਲ ਦੇ ਪ੍ਰਬੰਧ ਆਦਿ ਬਾਰੇ ਨਿੱਜੀ ਤੌਰ 'ਤੇ ਵਿਖਾਇਆ | ਜਿਸ 'ਤੇ ਪ੍ਰਧਾਨ ਸੋਨੀਆ ਗੋਇਲ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਕੂਲ ਦੇ ਪ੍ਰਬੰਧ ਅਤੇ ਪੜਾਈ ਬਹੁਤ ਸੰਤੋਸ਼ਜਨਕ ਹੋਣ ਕਾਰਨ ਜ਼ਿਲ੍ਹੇ ਦੇ ਸਕੂਲਾਂ ਵਿਚੋਂ ਹਰ ਪੱਖੋਂ ਮੋਹਰੀ ਭੂਮਿਕਾ ਨਿਭਾ ਰਿਹਾ ਹੈ | ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਵਲੋਂ ਵਧੀਆ ਨਤੀਜਿਆਂ 'ਤੇ ਖ਼ੁਸ਼ੀ ਸਾਂਝੀ ਕਰਦਿਆਂ ਸਕੂਲ ਇੰਚਾਰਜ ਕੁਲਵਿੰਦਰ ਕੌਰ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕਰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਮਾਪਿਆਂ ਵਲੋਂ ਸਾਰੀਆਂ ਵਰਕਸ਼ਾਪਾਂ ਵੇਖੀਆਂ | ਉਨ੍ਹਾਂ ਆਪੋ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਖੁੱਲ੍ਹ ਕੇ ਵਿਚਾਰ ਕਰਦਿਆਂ ਉਨ੍ਹਾਂ ਦੀ ਖੇਡਾਂ ਅਤੇ ਪੜ੍ਹਾਈ ਵਿਚ ਪ੍ਰੋਗ੍ਰੈਸਿਵ ਤਾਜ਼ਾ ਜਾਣਕਾਰੀ ਹਾਸਿਲ ਕਰਦਿਆਂ ਸਮੂਹ ਸਟਾਫ਼ ਵਲੋਂ ਕਰਵਾਈ ਜਾ ਰਹੀ ਸਖ਼ਤ ਮਿਹਨਤ ਤੇ ਤਸੱਲੀ ਪ੍ਰਗਟ ਕੀਤੀ | ਬੱਚਿਆਂ ਨੇ ਮਿਆਰੀ ਪੜ੍ਹਾਈ ਲਈ ਅਧਿਆਪਕਾਂ ਨਾਲ ਨੁਕਤੇ ਸਾਂਝੇ ਕੀਤੇ | ਇੰਚਾਰਜ ਕੁਲਵਿੰਦਰ ਕੌਰ ਨੇ ਮਿਸ਼ਨ ਸਮਰੱਥ, 100 ਪ੍ਰਤੀਸ਼ਤ ਹਾਜ਼ਰੀ, ਨਵੇਂ ਸੈਸ਼ਨ ਦੇ ਦਾਖ਼ਲਿਆਂ, ਬੱਚਿਆਂ ਦੀ ਸਿਹਤ ਬਾਰੇ, ਪਿਛਲੇ ਮਹੀਨੇ ਦੀ ਪੜ੍ਹਾਈ ਸੰਬੰਧੀ ਅਤੇ ਸਕੂਲ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਬਕਰੀਦ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਮਾਨ ਸਰਕਾਰ ਦੀਆਂ ਨੀਤੀਆਂ 'ਤੇ ਲੋਕਾਂ ਦੀ ਮੋਹਰ- ਸਰਪੰਚ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।