24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬੈਂਕਾਂ 'ਚ ਨਕਦੀ ਦੀ ਦਿਖਾਈ ਦਿੱਤੀ ਸਮੱਸਿਆ, ਲੋਕ ਪ੍ਰੇਸ਼ਾਨ

ਅਜੀਤ ਡੈਸਕ 31-05-2026
ਮਾਛੀਵਾੜਾ ਸਾਹਿਬ, 30 ਮਈ (ਮਨੋਜ ਕੁਮਾਰ)-ਸੂਬੇ ਦੇ ਹੋਰਨਾਂ ਸ਼ਹਿਰਾਂ, ਕਸਬਿਆਂ ਦੇ ਬੈਂਕਾਂ ਵਾਂਗ ਸਥਾਨਕ ਇਲਾਕੇ ਦੇ ਬੈਂਕਾਂ ਵਿਚ ਇੱਕ ਵਾਰ ਫਿਰ ਆਮ ਗਾਹਕਾਂ ਲਈ ਨਕਦੀ ਲੈਣ ਦੀ ਸਮੱਸਿਆ ਦੇਖੀ ਜਾ ਰਹੀ ਹੈ ਤੇ ਬੈਂਕ ਵਿਚੋਂ ਪੈਸਾ ਕਢਵਾਉਣ ਵਾਲਿਆਂ ਨੂੰ ਸੀਮਤ ਨਕਦੀ ਦਿੱਤੀ ਜਾ ਰਹੀ ਹੈ | ਇਸ ਵਿਚ ਸਰਕਾਰੀ ਤੇ ਕੁੱਝ ਪ੍ਰਾਈਵੇਟ ਬੈਂਕ ਵੀ ਸ਼ਾਮਿਲ ਹਨ | ਹਾਲਾਂਕਿ ਇਹ ਸਮੱਸਿਆ ਪਿਛਲੇ ਕਾਫੀ ਦਿਨਾਂ ਤੋਂ ਦੇਖੀ ਜਾ ਰਹੀ ਹੈ ਅਤੇ ਕਈ ਬੈਂਕਾਂ ਵਿਚੋਂ ਤਾਂ ਆਮ ਗਾਹਕਾਂ ਨੂੰ ਸਿਰਫ਼ ਕੁੱਝ ਹਜ਼ਾਰ ਰੁਪਏ ਹੀ ਨਕਦ ਦਿੱਤੇ ਜਾ ਰਹੇ ਹਨ | ਮਾਛੀਵਾੜਾ ਇਲਾਕਾ ਜ਼ਿਆਦਾਤਰ ਦਿਹਾਤੀ ਖੇਤਰ ਨਾਲ ਜੁੜਿਆ ਹੋਇਆ ਹੈ ਅਤੇ ਫ਼ਸਲੀ ਸੀਜ਼ਨ ਕਰ ਕੇ ਆਮ ਗਾਹਕਾਂ ਨੂੰ ਹੋਰ ਫ਼ਸਲਾਂ ਦੀ ਬਿਜਾਈ ਲਈ ਕਾਫੀ ਨਕਦੀ ਦੀ ਜ਼ਰੂਰਤ ਪੈਂਦੀ ਹੈ | ਇਸ ਸਮੱਸਿਆ ਨੂੰ ਕੁੱਝ ਸਮਾਧਾਨ ਕਰਨ ਲਈ ਭਾਰਤੀ ਸਟੇਟ ਬੈਂਕ ਨੇ ਸਾਰਥਿਕ ਕਦਮ ਵੀ ਚੁੱਕਿਆ | ਪਰ ਹੁਣ ਇੱਕ ਵਾਰ ਫਿਰ ਲੋਕਾਂ ਨੂੰ ਇਸੇ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ -ਮਾਮਲਾ ਹਿਮਾਚਲ ਐਂਟਰੀ ਟੈਕਸ ਦਾ- ਪੰਜਾਬ-ਹਰਿਆਣਾ ਨਾਲ ਲੱਗਦੇ ਹਿਮਾਚਲ ਦੇ 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ 1 ਜੂਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।