10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨੂੰ ਸਦਮਾ-ਸਾਲੇ ਦਾ ਦਿਹਾਂਤ <br/>

ਅਜੀਤ ਡੈਸਕ 17-04-2026
ਮੋਗਾ, 16 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਜੀਤ ਉਪ ਦਫ਼ਤਰ ਲੁਧਿਆਣਾ ਦੇ ਬਤੌਰ ਇੰਚਾਰਜ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਅਹੂਜਾ ਦੇ ਨਜ਼ਦੀਕੀ ਰਿਸ਼ਤੇਦਾਰ (ਸਾਲਾ) ਖ਼ੁਸ਼ਪਾਲ ਸਿੰਘ ਕੈਨੇਡਾ ਤੇ ਸਵਲੀਨ ਕੌਰ ਦੇ ਸਤਿਕਾਰਯੋਗ ਪਿਤਾ ਮਨਿੰਦਰਪਾਲ ਸਿੰਘ ਵਾਸੀ ਮੋਗਾ ਜੋ ਕਿ 14 ਅਪ੍ਰੈਲ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਂਵੀ ਵਿਛੋੜਾ ਦੇ ਗਏ ਸਨ | ਉਹ 55 ਵਰਿ੍ਹਆ ਦੇ ਸਨ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਸਪੁੱਤਰ ਖ਼ੁਸ਼ਪਾਲ ਸਿੰਘ ਤੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨਾਲ ਵੱਖ- ਵੱਖ ਰਾਜਸੀ ਧਾਰਮਿਕ, ਸਮਾਜ ਸੇਵੀ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ | ਸਵ: ਮਨਿੰਦਰਪਾਲ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਅਪ੍ਰੈਲ ਨੂੰ ਦੁਪਹਿਰ 12 ਤੋ 1 ਵਜੇ ਤੱਕ ਸਥਾਨਕ ਸ਼ਹਿਰ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜਾਰ ਨੇੜੇ ਫਾਟਕ ਮੋਗਾ ਵਿਖੇ ਹੋਵੇਗੀ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨਗੇ |

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਡੇਹਲੋਂ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੋ ਦਿਨਾਂ ਸਮਾਗਮ 33 ਪ੍ਰਾਣੀ ਖੰਡੇ-ਬਾਟੇ... ਅਗਲੀ ਖ਼ਬਰ ਲਾਟੋ ਜੋਗਾ ਦੀ ਜਸਵੀਰ ਕੌਰ ਦਾ ਨਿਕਲਿਆ ਪੰਜਾਬ ਸਟੇਟ ਮਹੀਨਾਵਾਰ ਲਾਟਰੀ ਦਾ 25 ਲੱਖ ਦਾ ਪਹਿਲਾ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।