07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੈਂਬਰਿਜ ਮਾਡਰਨ ਸਕੂਲ ਚੋਮੋਂ ਮਲੌਦ ਦੀ 8ਵੀਂ ਦੀ ਵਿਦਿਆਰਥਣ ਪੰਜਾਬ 'ਚੋਂ 13ਵੇਂ ਰੈਂਕ 'ਤੇ

ਅਜੀਤ ਡੈਸਕ 14-04-2026
ਮਲੌਦ, 13 ਅਪਰੈਲ (ਸਹਾਰਨ ਮਾਜਰਾ)- ਹਮੇਸ਼ਾ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਨੇ 8ਵੀਂ ਜਮਾਤ ਬੋਰਡ ਪ੍ਰੀਖਿਆਵਾਂ ਵਿੱਚ ਸੌ ਫ਼ੀਸਦੀ ਨਤੀਜਾ ਹਾਸਲ ਕਰਕੇ ਆਪਣੀ ਚੜ੍ਹਤ ਬਰਕਰਾਰ ਰੱਖੀ ਹੈ | ਪਿ੍ੰਸੀਪਲ ਸੰਜੀਵ ਮੋਦਗਿੱਲ ਨੇ ਅੰਤਾਂ ਦੀ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਜੈਸਲੀਨ ਕੌਰ ਨੇ 587/600 ਅੰਕ (97.8 ਪ੍ਰਤੀਸ਼ਤ) ਹਾਸਲ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ ਅਤੇ ਪੰਜਾਬ ਵਿਚੋਂ 13ਵਾਂ ਸਥਾਨ, ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਨਾਮਣਾ ਖੱਟਿਆ ਹੈ | ਗੁਰਲੀਨ ਕੌਰ ਅਤੇ ਜਸਮੀਨ ਕੌਰ ਨੇ 572 (95 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਦੂਜਾ ਸਥਾਨ, ਤਨਮਨਪ੍ਰੀਤ ਕੌਰ ਨੇ 565 (94 ਪ੍ਰਤੀਸ਼ਤ) ਤੀਜਾ ਸਥਾਨ, ਗੁਰਨੂਰ ਕੌਰ ਅਤੇ ਕਮਲਦੀਪ ਕੌਰ ਨੇ 562 (93.6 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਚੌਥਾ ਸਥਾਨ, ਕਮਲਪ੍ਰੀਤ ਕੌਰ ਅਤੇ ਪ੍ਰਭਜੋਤ ਸ਼ਰਮਾ ਨੇ 561 (93.5 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਮੱਲਿਆ ਹੈ | ਇਸ ਤੋਂ ਇਲਾਵਾ ਮੰਨਤਪ੍ਰੀਤ ਕੌਰ, ਸੇਜਲ, ਸਿਮਰਨਪ੍ਰੀਤ ਕੌਰ, ਐਸਮੀਨ, ਅਜੈਵੀਰ ਮਾਨ, ਖੁਸ਼ਦੀਪ ਕੌਰ, ਖੁਸ਼ਪ੍ਰੀਤ ਕੌਰ ਟਿਵਾਣਾ, ਸ਼ੁਭਨੀਤ ਕੌਰ ਅਤੇ ਅਨਮੋਲਦੀਪ ਕੌਰ ਨੇ 90 ਫ਼ੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਅਤੇ ਪੂਰੇ ਸਕੂਲ ਦਾ ਓਵਰਆਲ ਨਤੀਜਾ ਸੌ ਫ਼ੀਸਦੀ ਰਿਹਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਜੀਵ ਸ਼ਰਮਾ ਮੋਦਗਿਲ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੰੂਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਹੋਇਆਂ ਹੋਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਪਿਛਲੇ 25 ਸਾਲਾਂ ਦੇ ਲੰਮੇ ਵਕਫ਼ੇ ਦੌਰਾਨ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡੀਆਂ ਮੱਲ੍ਹਾਂ ਮਾਰ ਰਿਹਾ ਹੈ | ਬੱਚੇ ਮੈਰਿਟ ਸੂਚੀ ਦੇ ਨਾਲ ਖੇਡਾਂ ਵਿਚ ਸਟੇਟ ਪੱਧਰ ਤੇ ਨਾਮਣਾ ਖੱਟ ਰਹੇ ਹਨ | ਇਸ ਮੌਕੇ ਵਾਈਸ ਪਿ੍ੰਸੀਪਲ ਕਰਮਦੀਪ ਕੌਰ, ਡੀ.ਪੀ ਹਰਪ੍ਰੀਤ ਸਿੰਘ ਸੋਮਲ, ਤਰਲੋਚਨ ਸਿੰਘ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਗੁਰਸ਼ਰਨ ਕੌਰ, ਸ਼ਿੰਦਰਪਾਲ ਕੌਰ, ਕਿਰਨਪਾਲ ਕੌਰ, ਰਿਤਿਕਾ, ਅਮਨਦੀਪ ਕੌਰ ਆਦਿ ਮੋਜੂਦ ਸਨ |
ਪਿਛਲੀ ਖ਼ਬਰ ਮਾਛੀਵਾੜਾ ਮੰਡੀ 'ਚ 150 ਕੁਇੰਟਲ ਤੋਂ ਵੱਧ ਕਣਕ ਦੀ ਹੋਈ ਖ਼ਰੀਦ ਖ਼ਰੀਦ ਏਜੰਸੀਆਂ ਵਲੋਂ ਫ਼ਸਲ ਖ਼ਰੀਦ ਦਾ ਕੰਮ ਮੁੜ ਸ਼ੁਰ... ਅਗਲੀ ਖ਼ਬਰ 8ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।