29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੰਡੀਆਂ 'ਚ ਸਰਕਾਰੀ ਖਰੀਦ ਏਜੰਸੀਆਂ ਵਲੋਂ ਕਣਕ ਖਰੀਦ ਦਾ ਕੰਮ ਬੰਦ 3 ਦਿਨਾਂ ਤੋਂ ਫ਼ਸਲ ਵਿਕਣ ਦੇ ਇੰਤਜ਼ਾਰ 'ਚ ਬੈਠੇ ਕਿਸਾਨ

ਅਜੀਤ ਡੈਸਕ 13-04-2026
ਮਾਛੀਵਾੜਾ ਸਾਹਿਬ, 12 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਖਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਪ੍ਰਮੁੱਖ ਸਕੱਤਰ ਖੁਰਾਕ ਸਿਵਲ ਸਪਲਾਈ ਦੇ ਖਪਤਕਾਰ ਮਾਮਲੇ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਵਿਕਣ ਆ ਰਹੀ ਕਣਕ ਦੀ ਫਸਲ ਖਰੀਦ ਦੇ ਮਾਪਦੰਡਾਂ ਵਿਚ ਰਿਆਇਤ ਦਿੱਤੀ ਜਾਵੇ | ਖਰੀਦ ਏਜੰਸੀਆਂ ਵਲੋਂ ਲਿਖੇ ਪੱਤਰ 'ਚ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਬੇਮੌਸਮੀ ਬਾਰਿਸ਼ ਕਾਰਨ ਤੇ ਤਾਪਮਾਨ 'ਚ ਆਈ ਅਚਨਚੇਤ ਤਬਦੀਲੀ ਕਾਰਨ ਕਣਕ ਦੇ ਦਾਣੇ ਵਿਚ ਪੂਰੀ ਗੁਣਵੱਤਾ ਨਹੀਂ ਹੈ | ਖਰੀਦ ਏਜੰਸੀਆਂ ਨੇ ਕਿਹਾ ਕਿ ਜਦੋਂ ਉਹ ਖਰੀਦ ਕਰਨ ਲਈ ਮੰਡੀਆਂ 'ਚ ਜਾਂਦੇ ਹਨ ਤਾਂ ਉਸ ਸਮੇਂ ਭਾਰੀ ਰਾਜਨੀਤਿਕ ਤੇ ਪ੍ਰਸ਼ਾਸਨਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਅਧੀਨ ਪਨਗ੍ਰੇਨ ਜ਼ਿਲਾ ਪਟਿਆਲਾ ਨਾਲ ਸਬੰਧਿਤ ਇੰਸਪੈਕਟਰ ਮੇਜਰ ਸਿੰਘ ਨੂੰ ਰਾਜਨੀਤਿਕ ਦਬਾਅ ਕਾਰਨ ਡਿਊਟੀ ਤੋਂ ਫਾਰਗ ਕਰ ਦਿੱਤਾ ਹੈ ਕਿਉਂਕਿ ਉਸ ਵਲੋਂ ਮੰਡੀ ਵਿਚ ਕਣਕ ਨਿਰਧਾਰਿਤ ਸਰਕਾਰੀ ਮਾਪਦੰਡਾਂ 'ਤੇ ਖ਼ਰੀ ਨਾ ਉਤਰਨ 'ਤੇ ਇਸ ਦੀ ਖਰੀਦ ਤੋਂ ਇੰਨਕਾਰ ਕਰ ਦਿੱਤਾ | ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਕਣਕ ਖਰੀਦ ਦੇ ਮਾਪਦੰਡਾਂ 'ਚ ਛੋਟ ਨਹੀਂ ਦਿੰਦੀ ਉਦੋਂ ਤੱਕ ਮੰਡੀਆਂ ਵਿਚ ਫਸਲ ਖਰੀਦ ਨਹੀਂ ਕੀਤੀ ਜਾਵੇਗੀ | ਮੰਡੀ 'ਚ ਬੈਠੇ ਕਿਸਾਨ ਸੰਤੋਖ ਸਿੰਘ ਬੁਰਜ ਕੱਚਾ, ਸਾਹਿਬ ਸਿੰਘ ਸਹਿਜੋ ਮਾਜਰਾ, ਬਹਾਦਰ ਸਿੰਘ ਕਾਉਂਕੇ, ਬਲਦੇਵ ਸਿੰਘ ਸਮਸ਼ਪੁਰ ਬੇਟ ਆਦਿ ਨੇ ਕਿਹਾ ਕਿ ਉਹ ਪਿਛਲੇ 3-3 ਦਿਨਾਂ ਤੋਂ ਆਪਣੀ ਫਸਲ ਵੇਚਣ ਲਈ ਬੈਠੇ ਹਨ | ਪਰ 24 ਘੰਟਿਆਂ 'ਚ ਸਰਕਾਰ ਵਲੋਂ ਖਰੀਦ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਬੇਮੌਸਮੀ ਬਾਰਿਸ਼ ਤੇ ਹੋਰ ਕੁਦਰਤੀ ਆਫ਼ਤਾਂ ਤੋਂ ਆਪਣੀ ਫਸਲ ਨੂੰ ਤਿਆਰ ਕਰ ਮੰਡੀਆਂ 'ਚ ਵੇਚਣ ਆ ਰਹੇ ਹਨ, ਪਰ ਇੱਥੇ ਆ ਕੇ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ |
ਪਿਛਲੀ ਖ਼ਬਰ ਪੰਜਾਬੀ ਐਤਕੀਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ-ਪਰਮਜੀਤ ਢਿੱਲੋਂ ਹਲਕੇ 'ਚ ਲੋਕ ਸੰਪਰਕ ਪ੍ਰੋਗਰਾਮ... ਅਗਲੀ ਖ਼ਬਰ ਸੁਖਬੀਰ ਬਾਦਲ ਵਲੋਂ ਕੀਤੀਆਂ ਸਫਲਤਾਪੂਰਵਕ ਰੈਲੀਆਂ ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ- ਜਗਦੀਪ ਲਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।