29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ- ਗੁਰਦੀਪ ਸਿੰਘ ਅੜੈ੍ਹਚਾਂ

ਅਜੀਤ ਡੈਸਕ 13-04-2026
ਖੰਨਾ, 12 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਦਲਿਤ ਭਾਈਚਾਰਾ ਆਜ਼ਾਦ ਭਾਰਤ 'ਚ ਅੱਜ ਬਰਾਬਰਤਾ ਨਾਲ ਸਿਰ ਉੱਚਾ ਕਰ ਕੇ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਜੋ ਕਿ ਸਿਰਫ਼ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਦੀ ਇਤਿਹਾਸਕ ਦੇਣ ਹੈ, ਜਿਨ੍ਹਾ ਨੇ ਐਸ. ਸੀ. ਭਾਈਚਾਰੇ ਨੂੰ ਪੜਾਈ ਅਤੇ ਨੌਕਰੀਆਂ 'ਚ ਉੱਚਾ ਮੁਕਾਮ ਹਾਸਿਲ ਕਰਵਾਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਐਸ. ਸੀ. ਵਿੰਗ ਮਾਲਵਾ ਜੋਨ 3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈ੍ਹਚਾਂ ਨੇ ਕਰਦਿਆ ਕਿਹਾ ਕਿ ਬਾਬਾ ਸਾਹਿਬ ਦੁਨੀਆਂ ਦੇ ਮਹਾਨ ਦਾਰਸ਼ਨਿਕ ਅਤੇ ਬੁੱਧੀਜੀਵੀ ਸਨ, ਜਿਨ੍ਹਾਂ ਨੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਦਸਾ ਸੁਧਾਰਨ ਲਈ ਬੇਮਿਸਾਲ ਕਾਨੂੰਨ ਬਣਾਏ ਅਤੇ ਸੰਵਿਧਾਨ 'ਚ ਐਸ. ਸੀ. ਭਾਈਚਾਰੇ ਨੂੰ ਰਾਖਵੀਂ ਥਾਂ ਦਿਵਾ ਕੇ ਇਕ ਨਵਾ ਰਾਹ ਖੋਲਿਆ | ਗੁਰਦੀਪ ਸਿੰਘ ਅੜੈ੍ਹਚਾਂ ਨੇ ਸਮੁੱਚੇ ਐਸ. ਸੀ. ਭਾਈਚਾਰੇ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਸਾਰਿਆ ਨੂੰ ਡਾ. ਭੀਮ ਰਾਓ ਅੰਬੇਡਕਰ ਦੀਆ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਮਾਨ ਰਾਮਪੁਰ, ਤਰਨਵੀਰ ਸਿੰਘ ਅੜੈ੍ਹਚਾਂ, ਗੁਰਤੇਜ ਸਿੰਘ ਗੋਸਲ, ਅਮਨਦੀਪ ਸਿੰਘ ਕੱਦੋਂ ਅਤੇ ਹਰਫਤਿਹ ਸਿੰਘ ਅੜੈ੍ਹਚਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਬੀਰ ਬਾਦਲ ਵਲੋਂ ਕੀਤੀਆਂ ਸਫਲਤਾਪੂਰਵਕ ਰੈਲੀਆਂ ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ- ਜਗਦੀਪ ਲਹਿਲ ਅਗਲੀ ਖ਼ਬਰ ਸੋਮਲਖੇੜੀ ਅਤੇ ਬਹਾਦਰ ਸਿੰਘ ਵਲੋਂ 'ਸੰਵਾਦ' ਪ੍ਰੋਗਰਾਮ, ਪਿੰਡਾਂ ਵਿਚ 4 ਸਾਲਾਂ ਦੇ ਕੰਮਾਂ ਦੀ ਜਾਣਕਾਰੀ ਕੀਤੀ ਸਾਂਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।