26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭੌਰਲਾ ਵਲੋਂ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਦੂਜਾ ਦਸਤਾਰ ਮੁਕਾਬਲਾ ਕੱਲ੍ਹ

ਅਜੀਤ ਡੈਸਕ 11-04-2026
ਬੀਜਾ, 10 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸਰਦਾਰ ਏਡ ਵੈੱਲਫੇਅਰ ਸੁਸਾਇਟੀ ਪਿੰਡ ਭੌਰਲਾ ਵਲੋਂ ਦਾਨੀ ਸੱਜਣਾਂ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ 12 ਅਪ੍ਰੈਲ ਨੂੰ ਦੂਜਾ ਦਸਤਾਰ ਮੁਕਾਬਲਾ ਗੁਰਦਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਕਰਵਾਇਆ ਜਾ ਰਿਹਾ ਹੈ | ਸੰਸਥਾ ਦੇ ਪ੍ਰਧਾਨ ਹਲਵਿੰਦਰ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਭੌਰਲਾ ਨੇ ਦਸਿਆ ਕਿ ਜੂਨੀਅਰ ਦਸਤਾਰ ਗਰੁੱਪ (8 ਤੋਂ 14ਸਾਲ ਤੱਕ) ਇਨਾਮ 2100, 1500, 1100, ਸੀਨੀਅਰ ਦਸਤਾਰ ਗਰੁੱਪ (15ਤੋਂ 20 ਸਾਲ ਤੱਕ) ਇਨਾਮ 3100, 2100, 1100, ਜੂਨੀਅਰ ਗਰੁੱਪ ਲੰਬੇ ਕੇਸ (8 ਤੋਂ 14 ਸਾਲ ਤੱਕ) 1000, 700, 500, ਸੀਨੀਅਰ ਗਰੁੱਪ ਲੰਬੇ ਕੇਸ (15 ਤੋਂ 20 ਸਾਲ ਤੱਕ) ਇਨਾਮ 1500, 1000, 700, ਦੁਮਾਲੇ ਦੇ ਓਪਨ ਮੁਕਾਬਲੇ ਦੇ ਜੇਤੂਆਂ ਨੂੰ 2100, 1500, 1000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਦਸਤਾਰ ਕੋਚ ਸੰਦੀਪ ਸਿੰਘ ਬਗ਼ਲੀ, ਗੁਰਜੀਤ ਸਿੰਘ, ਗੁਰਤੇਜ ਸਿੰਘ ਕਰਨਗੇ |
ਪਿਛਲੀ ਖ਼ਬਰ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰਖਦਿਆਂ ਸਾਹਨੇਵਾਲ ਵਿਖੇ ਆੜ੍ਹਤੀਆਂ ਦੀ ਹੜਤਾਲ ਮੁਲਤਵੀ-ਪ੍ਰਧਾਨ ਅਨੇਜਾ ਅਗਲੀ ਖ਼ਬਰ ਚੇਅਰਮੈਨ ਗਿੱਲ ਤੇ ਪ੍ਰਧਾਨ ਕੁੰਦਰਾ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।