12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਲੈਨੇਟ-ਈ ਸਕੂਲ ਖੰਨਾ ਵਿਖੇ ਕਿੰਡਰਗਾਰਟਨ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ <br/>

ਅਜੀਤ ਡੈਸਕ 05-04-2026
ਖੰਨਾ, 4 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪਲੈਨੇਟ ਈ ਸਕੂਲ, ਖੰਨਾ ਵਿਖੇ ਕਿੰਡਰਗਾਰਟਨ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਸਬੰਧੀ ਓਰੀਐਂਟੇਸ਼ਨ ਡੇ ਬੜੇ ਉਤਸ਼ਾਹ ਅਤੇ ਰੰਗਾਰੰਗ ਮਾਹੌਲ ਵਿੱਚ ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਨਵੇਂ ਦਾਖਲਾ ਲੈਣ ਵਾਲੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਸਕੂਲ ਦੇ ਮਾਹੌਲ, ਪਾਠਕ੍ਰਮ, ਸਿਖਲਾਈ ਪ੍ਰਣਾਲੀ, ਸਿੱਖਿਆ ਉਦੇਸ਼ ਅਤੇ ਨਿਯਮਾਂ ਨਾਲ ਜਾਣੂ ਕਰਵਾਉਣਾ ਸੀ | ਸਕੂਲ ਪਿ੍ੰਸੀਪਲ ਰਾਕੇਸ਼ ਠਾਕੁਰ ਵੱਲੋਂ ਮਾਪਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਗਿਆ ਕਿ ਕਿੰਡਰਗਾਰਟਨ ਸਿੱਖਿਆ ਬੱਚਿਆਂ ਦੀ ਬੁਨਿਆਦ ਮਜ਼ਬੂਤ ਬਣਾਉਂਦੀ ਹੈ ਅਤੇ ਸਕੂਲ ਵੱਲੋਂ ਬੱਚਿਆਂ ਦੀ ਸਮੁੱਚੀ ਵਿਕਾਸ ਲਈ ਖੇਡਾਂ, ਕਲਾ ਅਤੇ ਸਿ੍ਜਨਾਤਮਕ ਗਤੀਵਿਧੀਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ | ਇਸ ਮੌਕੇ ਅਧਿਆਪਕਾਂ ਵੱਲੋਂ ਸਕੂਲ ਦੀ ਪਾਠਯੋਜਨਾ, ਦਿਨਚਰੀ ਅਤੇ ਸਿਖਲਾਈ ਦੇ ਨਵੇਂ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਨੰਨੇ-ਮੁੰਨੇ ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ, ਖੇਡਾਂ ਅਤੇ ਰੰਗੀਨ ਪ੍ਰਸਤੁਤੀਆਂ ਵੀ ਕਰਵਾਈਆਂ ਗਈਆਂ, ਜਿਸ ਨਾਲ ਬੱਚੇ ਖੁਸ਼ੀ-ਖੁਸ਼ੀ ਸਕੂਲ ਦੇ ਮਾਹੌਲ ਨਾਲ ਰਲ ਮਿਲ ਗਏ | ਮਾਪਿਆਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸਕੂਲ ਪ੍ਰਬੰਧਨ ਦੇ ਯਤਨਾਂ ਨੂੰ ਸਲਾਮ ਕੀਤਾ | ਅੰਤ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਸੋਨੀਆ ਧਵਨ ਵੱਲੋਂ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਨੇ ਵਾਰਡ ਨੰਬਰ 1 ਵਿਚ 'ਆਪ' ਸਰਕਾਰ ਦੇ 4 ਸਾਲਾਂ ਦੇ ਕਾਰਜਾਂ ਦੀ ਤਫ਼ਸੀਲ ਕੀਤੀ ਸਾਂਝੀ... ਅਗਲੀ ਖ਼ਬਰ ਏ. ਐਸ. ਗਰੁੱਪ ਆਫ ਇੰਸਟੀਚਿਊਸ਼ਨਜ਼, ਖੰਨਾ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।