27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਰਾਏਪੁਰ ਨੂੰ ਐਨ. ਆਰ. ਆਈ. ਵਲੋਂ ਤਿੰਨ ਏ. ਸੀ. ਭੇਟ

ਅਜੀਤ ਡੈਸਕ 01-04-2026
ਡੇਹਲੋਂ, 31 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਪਿੰਡ ਕਿਲਾ ਰਾਏਪੁਰ ਦੇ ਐਨ. ਆਰ. ਆਈ ਚਰਨਜੀਤ ਸਿੰਘ ਗਰੇਵਾਲ ਕੈਨੇਡਾ ਵਲੋਂ ਕਿਲਾ ਰਾਏਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਨੂੰ ਤਿੰਨ ਏ. ਸੀ. ਦਾਨ ਦਿੱਤੇ ਗਏ ਹਨ | ਇਸ ਮੌਕੇ ਸਕੂਲ ਮੁਖੀ ਕਮਲਜੀਤ ਕੌਰ ਵਲੋਂ ਚਰਨਜੀਤ ਸਿੰਘ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਦਮ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੜ੍ਹ ਰਹੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਾਂਗ ਏ.ਸੀ ਕਲਾਸ-ਰੂਮਾਂ ਦਾ ਆਨੰਦ ਲੈ ਸਕਣਗੇ | ਸਕੂਲ ਮੁਖੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸਕੂਲ 'ਚ ਦੋ ਕਲਾਸ-ਰੂਮਾਂ ਅੰਦਰ ਏ. ਸੀ ਦੀ ਸਹੂਲਤ ਸੀ ਪਰ ਹੁਣ ਤਿੰਨ ਹੋਰ ਏ. ਸੀ ਲੱਗਣ ਨਾਲ ਸਕੂਲ ਦੇ ਸਾਰੇ ਦੇ ਸਾਰੇ ਕਲਾਸ-ਰੂਮ ਏ. ਸੀ ਹੋ ਚੁੱਕੇ ਹਨ, ਜਿਸ ਨਾਲ ਸਕੂਲ ਦਾ ਇਹ ਬਲਾਕ ਦਾ ਪਹਿਲਾ ਫੁਲੀ ਏ. ਸੀ ਬਣ ਚੁੱਕਾ ਹੈ |
ਇਸ ਮੌਕੇ ਐਨ. ਆਰ. ਆਈ ਚਰਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਤੋਂ ਇਸ ਸਕੂਲ ਵਿੱਚ ਕਮਲਜੀਤ ਕੌਰ ਦੀ ਬਤੌਰ ਸਕੂਲ ਮੁਖੀ ਨਿਯੁਕਤੀ ਹੋਈ ਹੈ, ਉਦੋਂ ਤੋਂ ਹੀ ਇਹ ਸਕੂਲ ਨਵੀਆਂ ਪੈੜਾਂ ਸਿਰਜਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਕੂਲ ਮੁਖੀ ਕਮਲਜੀਤ ਕੌਰ ਅਤੇ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਇਲਾਕੇ 'ਚ ਅਨੇਕਾਂ ਨਾਮਵਰ ਪ੍ਰਾਈਵੇਟ ਸਕੂਲ ਹੋਣ ਦੇ ਬਾਵਜੂਦ ਇਸ ਸਕੂਲ 'ਚ 255 ਬੱਚੇ ਪੜ੍ਹਾਈ ਕਰ ਰਹੇ ਹਨ, ਜੋ ਕਿ ਇਸ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਰਾਏਪੁਰ ਦੇ ਬੱਚਿਆਂ ਏ. ਸੀ ਦੀ ਸਹੂਲਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਬਹੁਤ ਹੀ ਸਕੂਨ ਮਹਿਸੂਸ ਹੋ ਰਿਹਾ ਹੈ | ਇਸ ਸਮੇਂ ਚਰਨਜੀਤ ਸਿੰਘ ਕੈਨੇਡਾ, ਸਾਬਕਾ ਸਰਪੰਚ ਗਿਆਨ ਸਿੰਘ, ਕਸ਼ਮੀਰ ਸਿੰਘ, ਰਾਜਵਿੰਦਰ ਸਿੰਘ ਰਾਜ ਗਰੇਵਾਲ, ਆਤਮਾ ਸਿੰਘ, ਮਨਜਿੰਦਰ ਸਿੰਘ, ਭੁਪਿੰਦਰ ਸਿੰਘ ਲਾਲੀ, ਮੋਹਣਜੀਤ ਸਿੰਘ, ਹਰਮੀਤ ਸਿੰਘ, ਵੀਰਪਾਲ ਸਿੰਘ, ਸਿਮਰਨਜੀਤ ਸਿੰਘ, ਪਰਮਿੰਦਰ ਸਿੰਘ ਬੂਟਾ, ਜਗਦੀਪ ਸਿੰਘ ਗਰੇਵਾਲ, ਗੈਵੀ ਗਰੇਵਾਲ, ਜੀਤ ਸਿੰਘ, ਜਗਜੀਵਨ ਸਿੰਘ, ਸੀ. ਐਚ. ਟੀ ਮਨਜੀਤ ਕੌਰ, ਬੀ. ਆਰ. ਸੀ ਪਰਮਿੰਦਰ ਸਿੰਘ, ਗੁਰਭਜਨ ਕੌਰ, ਹਰਜੀਤ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਸਿੰਘ ਗਰੇਵਾਲ, ਸਰਬਜੀਤ ਸਿੰਘ, ਪਿ੍ਤਪਾਲ ਕੌਰ ਅਤੇ ਰੁਪਿੰਦਰ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਮਰਾਲਾ ਦੇ ਆੜ੍ਹਤੀ ਆੜ੍ਹਤ ਹਰਿਆਣਾ ਦੇ ਬਰਾਬਰ ਕਰਵਾਉਣ ਲਈ ਕਣਕ ਖ਼ਰੀਦ ਦਾ ਮੁਕੰਮਲ ਬਾਈਕਾਟ ਕਰਨਗੇ ਅਗਲੀ ਖ਼ਬਰ ਅੱਜ ਤੋਂ ਕਣਕ ਦੀ ਖ਼ਰੀਦ ਨਹੀਂ ਕਰਾਂਗੇ-ਕੁੰਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।