30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵੇਰਕਾ ਵਲੋਂ ਭਾਰਤੀ ਫ਼ੌਜ ਨੂੰ ਭੇਜਿਆ ਸੁੱਕਾ ਦੁੱਧ ਰਿਜੈਕਟ ਹੋਣ ਦਾ ਮਾਮਲਾ ਗਰਮਾਇਆ

ਅਜੀਤ ਡੈਸਕ 28-03-2026
ਈਸੜੂ, 27 ਮਾਰਚ (ਬਲਵਿੰਦਰ ਸਿੰਘ)-ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਭਾਰਤੀ ਫ਼ੌਜ ਨੂੰ ਭੇਜਿਆ ਸੁੱਕਾ ਦੁੱਧ ਪਾਊਡਰ ਰਿਜੈਕਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਭਾਰਤੀ ਫ਼ੌਜ ਨੂੰ ਭੇਜੇ ਸੁੱਕੇ ਦੁੱਧ ਪਾਊਡਰ ਦੇ ਰਿਜੈਕਟ ਹੋਣ ਦਾ ਪਰਦਾਫਾਸ਼ ਕਰਦਿਆਂ ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਗੁਰਬਿੰਦਰ ਸਿੰਘ ਬੈਨੀਪਾਲ ਵਾਸੀ ਈਸੜੂ ਨੇ ਦੱਸਿਆ ਕਿ ਭਾਰਤੀ ਫ਼ੌਜ ਨੂੰ ਵੇਰਕਾ ਵਲੋਂ ਭੇਜਿਆ ਗੈਰ ਮਿਆਰੀ ਦੁੱਧ ਦੇਸ ਧ੍ਰੋਹ ਤੋਂ ਘੱਟ ਨਹੀਂ | ਉਨ੍ਹਾਂ ਦੱਸਿਆ ਕਿ ਹੁਣ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਵੱਲੋਂ ਦਿੱਲੀ ਹੈੱਡਕੁਆਟਰ ਨੂੰ ਅਪੀਲ ਪਾਈ ਗਈ ਹੈ ਕਿ ਦੁਬਾਰਾ ਦੁੱਧ ਦੇ ਸੈਂਪਲ ਭਰੇ ਜਾਣ | ਸਾਬਕਾ ਡਾਇਰੈਕਟਰ ਗੁਰਵਿੰਦਰ ਸਿੰਘ ਈਸੜੂ ਨੇ ਬੀਜ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਵੇਰਕਾ ਵਲੋਂ ਕਿਸਾਨਾਂ ਨੂੰ ਮੱਕੀ ਦਾ ਬੀਜ ਸਬਸਿਡੀ 'ਤੇ ਦਿੱਤਾ ਜਾਂਦਾ ਹੈ | ਜੋ ਬੱਸੀ ਪਠਾਣਾਂ ਪਲਾਂਟ ਤੋਂ ਬਿੱਲ ਕੱਟ ਕੇ ਹੁਸ਼ਿਆਰਪੁਰ ਪਲਾਂਟ ਨੂੰ ਭੇਜਿਆ ਗਿਆ, ਜਿਸ ਨੂੰ ਅੱਗੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਨਾਮ ਬਿੱਲ ਕੱਟੇ ਗਏ | ਜਦਕਿ ਸਭਾਵਾਂ ਨੂੰ ਬੀਜ ਭੇਜਿਆ ਹੀ ਨਹੀਂ ਗਿਆ ਅਤੇ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਦੀ ਰਕਮ ਵੇਰਕਾ ਦੇ ਅਧਿਕਾਰੀਆਂ ਵਲੋਂ ਹਜ਼ਮ ਕਰ ਲਈ ਗਈ | ਇਸ ਘੁਟਾਲੇ ਬਾਰੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਅੰਦੋਲਨ ਵਿੱਢਿਆ ਜਾਵੇਗਾ |

ਪਿਛਲੀ ਖ਼ਬਰ ਸਪਰ ਨੂੰ ਪੱਥਰ ਤੇ ਲੋਹੇ ਦੀ ਤਾਰ ਨਾਲ ਬਣਾਉਣ ਦੀ ਮੰਗ ਅਗਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।