01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾੜਾ ਸਾਹਿਬ-ਪਾਇਲ ਸੜਕ 'ਤੇ ਹਨੇਰੇ 'ਚ ਸਰਕਾਰੀ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਦਾ ਕੰਮ ਲਗਾਤਾਰ ਜਾਰੀ

ਅਜੀਤ ਡੈਸਕ 28-03-2026
ਰਾੜਾ ਸਾਹਿਬ, 27 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਰਾੜਾ-ਸਾਹਿਬ-ਪਾਇਲ ਸੜਕ 'ਤੇ ਪਿੰਡ ਘੁਡਾਣੀ ਕਲ੍ਹਾਂ ਲਾਗੇ ਜੰਗਲਾਤ ਵਿਭਾਗ ਅਧੀਨ ਪੈਂਦੇ ਸਰਕਾਰੀ ਦਰਖਤਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਰਾਤ ਦੇ ਹਨੇਰੇ ਵਿਚ ਚੋਰੀ ਅੰਨੇ੍ਹਵਾਹ ਕੱਟਣ ਦਾ ਕੰਮ ਲਗਾਤਾਰ ਜਾਰੀ ਹੈ | ਪਰ ਜੰਗਲਾਤ ਵਿਭਾਗ ਕੰੁਭਕਰਨੀ ਨੀਂਦ ਵਿਚ ਸੁੱਤਾ ਪਿਆ ਜਾਪਦਾ ਹੈ | ਦਹਾਕਿਆਂ ਪੁਰਾਣੇ ਦਰਖਤ ਜਿਨ੍ਹਾਂ ਦੀ ਸੰਘਣੀ ਛਾਂ ਅਤੇ ਹਵਾ ਨਾਲ ਵਾਤਾਵਰਨ ਸ਼ੁੱਧ ਰਹਿੰਦਾ ਹੈ, ਉੱਥੇ ਹੀ ਰਾਹਗੀਰ ਗਰਮੀਆਂ ਵਿਚ ਇਨ੍ਹਾਂ ਦੀ ਛਾਂ ਦਾ ਆਨੰਦ ਵੀ ਮਾਣਦੇ ਹਨ | ਪੰ੍ਰਤੂ ਵਿਭਾਗ ਵਲੋਂ ਇਨ੍ਹਾਂ ਰੁੱਖਾਂ ਦੀ ਸਾਂਭ ਸੰਭਾਲ ਲਈ ਬਿਲਕੁਲ ਵੀ ਧਿਆਨ ਨਹੀ ਦਿੱਤਾ ਜਾ ਰਿਹਾ, ਜਿਨ੍ਹਾਂ ਨੂੰ ਧੜਾਧੜ ਅਣਜਾਣ ਲੋਕਾਂ ਵਲੋਂ ਕੱਟਿਆ ਜਾ ਰਿਹਾ ਹੈ | ਜਦੋਂ ਅਜੀਤ ਦੀ ਟੀਮ ਨੇ ਰਾੜਾ ਸਾਹਿਬ ਪਾਇਲ ਸੜਕ 'ਤੇ ਪਿੰਡ ਘੁਡਾਣੀ ਕਲ੍ਹਾਂ ਲਾਗੇ ਦਾ ਦੌਰਾ ਕੀਤਾ ਸੜਕ ਕਿਨਾਰੇ ਲਾਗੇ ਦਹਾਕਿਆਂ ਪੁਰਾਣੇ ਤੇ ਲੰਮੇ ਮੋਟੇ ਦਰਖਤ ਕੱਟੇ ਹੋਏ ਮਿਲੇ ਅਤੇ ਇੰਜ ਜਾਪਦਾ ਸੀ ਕਿ ਇਨ੍ਹਾਂ ਦਰਖਤਾਂ ਨੂੰ ਇੱਕ ਇੱਕ ਕਰ ਕੇ ਰਾਤ ਨੂੰ ਕੱਟਿਆ ਜਾ ਰਿਹਾ ਹੈ, ਜਿਸ ਦਾ ਕੰਮ ਹਰ ਰਾਤ ਬਿਨਾਂ ਕਿਸੇ ਝਿਜਕ ਤੋਂ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਮੌਕੇ 'ਤੇ ਲੋਕਾਂ ਨੇ ਇਨ੍ਹਾਂ ਦਹਾਕਿਆਂ ਪੁਰਾਣੇ ਦਰਖਤਾਂ ਦੀ ਦਿਨ ਪ੍ਰਤੀ ਦਿਨ ਰਾਤ ਦੇ ਹਨੇਰੇ ਵਿਚ ਹੋ ਰਹੀ ਕਟਾਈ ਨੂੰ ਦੇਖ ਕੇ ਲਾਹਨਤਾਂ ਪਾਈਆਂ ਅਤੇ ਕਿਹਾ ਕਿ ਜੇਕਰ ਸਰਕਾਰਾਂ ਤੇ ਵਿਭਾਗ ਨੇ ਧਿਆਨ ਨਾ ਦਿੱਤਾ ਤਾਂ ਇਸ ਤਰ੍ਹਾਂ ਹੀ ਦਿਨ ਪ੍ਰਤੀ ਦਿਨ ਇਨ੍ਹਾਂ ਦਰਖਤਾਂ ਦੀ ਚੋਰੀ ਕਟਾਈ ਹੰੁਦੀ ਰਹੀ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਵਿਚ ਦਰਖਤ ਕਿਤੇ ਕਦੇ ਲੱਭਿਆ ਨਹੀਂ ਲੱਭਣੇ |
ਪਿਛਲੀ ਖ਼ਬਰ ਸੈਂਟਰਲ ਬੈਂਕ ਲਈ ਸਰਬਸੰਮਤੀ ਨਾਲ ਮਾਣੂਕੇ ਚੇਅਰਮੈਨ ਅਤੇ ਨੀਟੂ ਸਰੀਂਹ ਵਾਈਸ ਚੇਅਰਮੈਨ ਬਣੇ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।