28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਖ਼ੂਨ ਦਾਨ ਕਰ ਕੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ-ਪ੍ਰੀਤੀ ਗੋਇਲ

ਅਜੀਤ ਡੈਸਕ 08-03-2026
ਅਹਿਮਦਗੜ੍ਹ, 7 ਮਾਰਚ (ਰਵਿੰਦਰ ਪੁਰੀ)-ਸਟੇਟ ਐਵਾਰਡੀ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਵਲੋਂ ਲਗਾਇਆ ਜਾ ਰਿਹਾ 25ਵਾਂ ਵਿਸ਼ਾਲ ਖ਼ੂਨਦਾਨ ਕੈਂਪ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹੋਵੇਗਾ | ਇਸ ਸਬੰਧੀ ਸਰਕਾਰੀ ਹਸਪਤਾਲ ਵਿਚ ਐੱਸ. ਐੱਮ. ਓ. ਜੋਤੀ ਕਪੂਰ ਵਲੋਂ ਇੱਕ ਸਮਾਗਮ ਵੀ ਕਰਵਾਇਆ ਗਿਆ | ਜਿਸ ਵਿਚ ਸੰਸਥਾ ਦਾ ਇੱਕ ਵਫ਼ਦ ਅਰੁਣ ਗੁਪਤਾ ਅਤੇ ਤਰਸੇਮ ਗਰਗ ਦੀ ਅਗਵਾਈ ਵਿਚ ਸ਼ਹਿਰ ਦੀ ਨਾਮਵਰ ਸੰਸਥਾ 'ਏਕ ਨਈ ਪਹਿਲ' ਦੀਆਂ ਮਹਿਲਾ ਆਗੂਆਂ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰੀਤੀ ਗੋਇਲ ਨੇ ਕਿਹਾ ਕਿ ਅÏਰਤਾਂ ਸਮਾਜ ਦੀ ਸ਼ਕਤੀ ਹਨ ਕਿਉਂਕਿ ਅੱਜ ਸਾਰਾ ਸੰਸਾਰ ਇੱਕ ਅÏਰਤ 'ਤੇ ਟਿਕਿਆ ਹੋਇਆ ਹੈ | ਅÏਰਤ ਮਰਦ ਦੇ ਬਰਾਬਰ ਖੜ੍ਹੀ ਹੈ | ਸਮਾਜ ਵਿਚ ਕੋਈ ਵੀ ਕੰਮ ਅਜਿਹਾ ਨਹੀਂ ਜਿਸ ਵਿਚ ਅÏਰਤਾਂ ਦਾ ਯੋਗਦਾਨ ਨਾ ਹੋਵੇ | ਉਨ੍ਹਾਂ ਖ਼ੂਨਦਾਨੀ ਸੰਸਥਾ ਦੇ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਇਹ ਖ਼ੂਨਦਾਨ ਕੈਂਪ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਕੀਤਾ | ਸੰਸਥਾ ਦੇ ਮੈਨੇਜਰ ਅਰੁਣ ਗੁਪਤਾ ਅਤੇ ਤਰਸੇਮ ਗਰਗ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕੈਂਪ ਵਿਚ ਆਉਣ ਲਈ ਪ੍ਰੇਰਿਆ | ਇਸ ਮੌਕੇ ਵੈੱਲਫੇਅਰ ਕਲੱਬ ਮੈਂਬਰ ਪ੍ਰਧਾਨ ਪ੍ਰੀਤੀ ਗੋਇਲ, ਮੋਨਿਕਾ ਸਿੰਗਲਾ, ਸ਼ਿਲਪੀ, ਮੀਨਾ ਗੋਇਲ, ਮੋਨਿਕਾ ਬਾਂਸਲ, ਮੋਨਿਕਾ ਜੈਨ, ਰਿਤੂ ਗੋਇਲ, ਰਿਚਾ ਗੋਇਲ, ਅਨੁ ਸਿੰਗਲਾ, ਸਵਾਤੀ ਗੋਇਲ, ਮੀਨਾਕਸ਼ੀ ਵਲੋਂ ਨਵੀਂ ਪਹਿਲ ਕੀਤੀ ਗਈ | ਜਿੰਦਲ, ਸ਼ੀਨੂੰ ਗੋਇਲ, ਕਵਿਤਾ ਗੋਇਲ, ਸੁਮਨ ਗੋਇਲ ਅਤੇ ਰਿਸ਼ੂ ਗੋਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਪੰਜਾਬ ਬਚਾਓ' ਰੈਲੀ ਸੰਬੰਧੀ ਸਾਬਕਾ ਮੰਤਰੀ ਢਿੱਲੋਂ ਨੇ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਮਲਵੀਰ ਸਿੰਘ ਖੱਟਰਾਂ ਆਪਣੇ ਸਾਥੀਆਂ ਸਮੇਤ ਸ਼੍ਰੋ. ਅ. ਦਲ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।