15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਚਾਈਨਾ ਡੋਰ ਨਾਲ ਇਕ ਵਿਅਕਤੀ ਜ਼ਖ਼ਮੀ

ਅਜੀਤ ਡੈਸਕ 22-01-2026
ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਚਾਈਨਾ ਡੋਰ ਦਾ ਕਹਿਰ ਵਧਦਾ ਜਾ ਰਿਹਾ ਹੈ | ਅੱਜ ਫਿਰ ਰਵੀਕਾਂਤ ਨਾਮ ਦੇ ਇਕ ਵਿਅਕਤੀ ਜਿਸਦੀ ਉਮਰ ਕਰੀਬ 40 ਸਾਲ ਹੈ, ਜਦੋਂ ਆਪਣੇ ਕੰਮ ਗੋਬਿੰਦਗੜ੍ਹ ਤੋਂ ਖੰਨਾ ਨੂੰ ਆ ਰਿਹਾ ਸੀ, ਤਾਂ ਫੋਕਲ ਪੁਆਇੰਟ ਖੰਨਾ ਦੇ ਪੁਲ ਉੱਪਰ ਉਸ ਦੇ ਗਲ ਤੇ ਮੋਢੇ ਵਿਚ ਚਾਈਨਾ ਡੋਰ ਉਲਝ ਗਈ, ਜਿਸ ਨਾਲ ਉਸ ਦੀ ਜੈਕਟ ਅਤੇ ਕਮੀਜ਼ ਨੂੰ ਕੱਟ ਕੇ ਚਾਈਨਾ ਡੋਰ ਨੇ ਉਸਦੇ ਮੋਢੇ ਨੂੰ ਚੀਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ | ਜਿਸ ਨੂੰ ਉਸਦੀ ਮਾਂ ਕੈਲਾਸ਼ ਰਾਣੀ, ਸੱਸ ਮਨਜੀਤ ਕੌਰ, ਪਰਿਵਾਰਿਕ ਮੈਂਬਰ ਨੇ ਉਸ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਲੈ ਕੇ ਆਏ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਰਜਿੰਦਰ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਉਸ ਦੇ ਘਰ ਵਾਲਿਆਂ ਨੇ ਦੱਸਿਆ ਕਿ ਹਸਪਤਾਲ ਵਾਲਿਆਂ ਨੇ ਕਿਹਾ ਹੈ ਕਿ ਇਸ ਦੀ ਸਰਜਰੀ ਹੋਵੇਗੀ ਪਰ ਜਿਸ ਦਾ ਇਲਾਜ ਖੰਨਾ ਸਿਵਲ ਹਸਪਤਾਲ ਵਿਚ ਨਹੀਂ ਹੈ | ਮਨਜੀਤ ਕੌਰ ਨੇ ਦੱਸਿਆ ਕਿ ਰਵੀਕਾਂਤ ਸਾਡੇ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਹੈ ਜੇਕਰ ਅਨਸੁਖਾਂਵੀ ਘਟਨਾ ਵਾਪਰ ਜਾਂਦੀ ਤਾਂ ਸਾਡਾ ਘਰ ਹੀ ਉੱਜੜ ਜਾਂਦਾ ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ |
ਪਿਛਲੀ ਖ਼ਬਰ 36 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਪੈਨਸ਼ਨਰਜ਼ ਐਸੋ. ਪਾਵਰਕਾਮ ਨੇ ਹਲਕਾ ਵਿਧਾਇਕ ਦਿਆਲਪੁਰਾ ਨੂੰ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।