ਮਲੌਦ, 21 ਜਨਵਰੀ (ਸਹਾਰਨ ਮਾਜਰਾ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ, ਫੀਮੇਲ ਯੂਨੀਅਨ ਪੰਜਾਬ ਵਲੋਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਸਾਰੇ ਜ਼ਿਲਿਆਂ ਵਿੱਚ ਝੰਡਾ ਲਹਿਰਾਉਣ ਆਏ ਮੁੱਖ ਮੰਤਰੀ/ਕੈਬਨਿਟ ਮੰਤਰੀ ਸਾਹਿਬਾਨ ਨੂੰ ਕਰਮਚਾਰੀਆਂ ਦੀਆਂ ਮੁੱਖ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਮੰਗ ਪੱਤਰ ਦਿੱਤੇ ਜਾਣਗੇ | ਯੂਨੀਅਨ ਦੇ ਆਗੂਆਂ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਸੂਬਾ ਪੈੱ੍ਰਸ ਸਕੱਤਰ ਰਵਿੰਦਰ ਸਰਮਾ ਅਤੇ ਜਸਵਿੰਦਰ ਸਿੰਘ ਪੰਧੇਰਖੇੜੀ ਲੁਧਿਆਣਾ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਮਲਟੀਪਰਪਜ਼ ਹੈਲਥ ਕਰਮਚਾਰੀਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਦਾ ਹੱਲ ਨਹੀ ਹੋ ਰਿਹਾ | ਇਸ ਮੌਕੇ ਸੂਬਾਈ ਆਗੂ ਹਰਵਿੰਦਰ ਸਿੰਘ ਛੀਨਾ ਮੋਹਾਲੀ, ਮਨਜੀਤ ਕੌਰ ਬਾਜਵਾ ਗੁਰਦਾਸਪੁਰ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਗੁਰਦੇਵ ਸਿੰਘ ਢਿੱਲੋਂ, ਵਿਰਸਾ ਸਿੰਘ ਪੰਨੂੰ, ਨਰਿੰਦਰ ਸ਼ਰਮਾ ਫ਼ਿਰੋਜ਼ਪੁਰ, ਰਣਦੀਪ ਸਿੰਘ ਫਤਿਹਗੜ, ਸੁਖਜੀਤ ਸਿੰਘ ਸੇਖੋਂ ਮੁਕਤਸਰ, ਹਰਜੀਤ ਸਿੰਘ ਪਹੁਵਿੰਡ ਤਰਨਤਾਰਨ, ਜਸਵਿੰਦਰ ਸਿੰਘ ਪੰਧੇਰਖੇੜੀ ਲੁਧਿਆਣਾ ਆਦਿ ਹਾਜ਼ਰ ਸਨ |