09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਿਜੇ ਕੁਮਾਰ ਸਹਿਕਾਰੀ ਮੰਡੀਕਰਨ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 01-01-2026
ਦੋਰਾਹਾ, 31 ਦਸੰਬਰ (ਮਨਜੀਤ ਸਿੰਘ ਗਿੱਲ)-ਸਹਿਕਾਰੀ ਮੰਡੀਕਰਨ ਸਭਾਵਾਂ ਦੇ ਕਰਮਚਾਰੀਆਂ ਦੀ ਜ਼ਿਲ੍ਹਾ ਪੱਧਰੀ ਹੰਗਾਮੀ ਮੀਟਿੰਗ ਹੋਈ | ਜਿਸ ਵਿੱਚ ਸਰਬ ਸੰਮਤੀ ਨਾਲ ਵਿਜੇ ਕੁਮਾਰ ਸ਼ਰਮਾ ਮੈਨੇਜਰ ਮੰਡੀਕਰਨ ਸਭਾ ਸਾਹਨੇਵਾਲ ਨੂੰ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਕੁਲਦੀਪ ਸਿੰਘ ਮੈਨੇਜਰ ਮੰਡੀਕਰਨ ਸਭਾ ਮੁੱਲਾਂਪੁਰ ਨੂੰ ਮੀਤ ਪ੍ਰਧਾਨ ਅਤੇ ਰਵਿੰਦਰ ਸਿੰਘ ਮੈਨੇਜਰ ਮੰਡੀਕਰਨ ਸਭਾ ਰਾਏਕੋਟ ਨੂੰ ਖ਼ਜ਼ਾਨਚੀ ਚੁਣਿਆ ਗਿਆ | ਸੁਖਦੇਵ ਸਿੰਘ ਮੈਨੇਜਰ ਸਹਿਕਾਰੀ ਮੰਡੀਕਰਨ ਸਭਾ ਖੰਨਾ ਨੂੰ ਮੈਂਬਰ, ਵਰਿੰਦਰ ਕੁਮਾਰ ਮੰਡੀਕਰਨ ਸਭਾ ਦੋਰਾਹਾ ਨੂੰ ਮੈਂਬਰ, ਅਵਤਾਰ ਸਿੰਘ ਮੰਡੀਕਰਨ ਸਭਾ ਲੁਧਿਆਣਾ ਨੂੰ ਮੈਂਬਰ ਚੁਣਿਆ ਗਿਆ | ਨਵੇਂ ਚੁਣੇ ਗਏ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਦੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੀਟਿੰਗ ਵਿੱਚ ਮਨਪ੍ਰੀਤ ਸਿੰਘ ਅÏਜਲਾ ਮੈਨੇਜਰ ਸਹਿਕਾਰੀ ਮੰਡੀਕਰਨ ਸਭਾ ਮਾਛੀਵਾੜਾ ਸਰਦਾਰ ਸੁਖਦੇਵ ਸਿੰਘ ਮੈਨੇਜਰ ਸਹਿਕਾਰੀ ਮੰਡੀਕਰਨ ਸਭਾ ਖੰਨਾ ਵਰਿਆਮ ਸਿੰਘ ਭਰੋਵਾਲ ਜ਼ਿਲ੍ਹਾ ਪ੍ਰਧਾਨ ਖੇਤੀਬਾੜੀ ਸਭਾਵਾਂ ਲੁਧਿਆਣਾ ਅਤੇ ਜਗਮੀਤ ਸਿੰਘ ਜੰਡਿਆਲੀ ਸਕੱਤਰ ਰਣਜੀਤ ਸਿੰਘ ਅਤੇ ਬਲਵਿੰਦਰ ਸਿੰਘ ਮੰਡੀਕਰਨ ਸਭਾ ਖੰਨਾ ਹਰਜਿੰਦਰ ਸਿੰਘ ਮੰਡੀਕਰਨ ਸਭਾ ਮਾਛੀਵਾੜਾ ਅਤੇ ਸਮੂਹ ਲੁਧਿਆਣਾ ਜ਼ਿਲ੍ਹਾ ਦੇ ਮੰਡੀਕਰਨ ਸਭਾਵਾਂ ਦੇ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਸਾਲ 2025 'ਚ ਪੰਜਾਬ ਦਾ ਮੁਲਾਜ਼ਮ ਵਰਗ ਸਰਕਾਰ ਦੀ ਬੇਰੁਖੀ ਦਾ ਰਿਹਾ ਸ਼ਿਕਾਰ-ਜੱਸੋਵਾਲ/ਕੱਦੋਂ/ਚੀਮਾ ਅਗਲੀ ਖ਼ਬਰ ਸਿਵਲ ਹਸਪਤਾਲ ਦੀ 2025 ਵਿਚ ਸ਼ਾਨਦਾਰ ਕਾਰਗੁਜ਼ਾਰੀ, ਐਸ. ਐਮ. ਓ. ਡਾ. ਭਸੀਨ ਦੀ ਅਗਵਾਈ ਹੇਠ ਦੂਰਬੀਨ ਆਪੇ੍ਰਸ਼ਨਾਂ ਸਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।