09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਆਲ ਇੰਡੀਆ ਕਿਸਾਨ ਸਭਾ-1936 ਨੇ ਪਿੰਡਾਂ ਵਿਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਮੋਟਰਸਾਈਕਲ ਮਾਰਚ

ਅਜੀਤ ਡੈਸਕ 01-01-2026
ਦੋਰਾਹਾ, 31 ਦਸੰਬਰ (ਮਨਜੀਤ ਸਿੰਘ ਗਿੱਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵਲੋਂ ਬਿਜਲੀ ਬਿੱਲ 2025 ਤੇ ਬੀਜ ਬਿੱਲ, ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ, ਲੇਬਰ ਕੋਰਟ ਤੇ ਮਨਰੇਗਾ ਕਾਨੂੰਨ ਖਤਮ ਕਰਨ ਆਦਿ ਮੰਗਾਂ ਲਈ ਆਲ ਇੰਡੀਆ ਕਿਸਾਨ ਸਭਾ-1936 ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਦੀ ਅਗਵਾਈ ਹੇਠ ਪਿੰਡ ਬੁਆਣੀ, ਭੱਠਲ, ਘੁਡਾਣੀ ਆਦਿ ਮਾਰਚ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਸਰਕਾਰਾਂ ਨਿਜੀਕਰਨ ਕਰਕੇ ਇੱਥੋਂ ਦੇ ਜਲ ਜੰਗਲ ਜ਼ਮੀਨ ਨੂੰ ਕਾਰਪੋਰੇਟਾਂ ਦੀ ਹਵਾਲੇ ਕਰਨ ਜਾ ਰਹੀ ਹੈ | ਇਹਨਾਂ ਬਿੱਲਾਂ ਦੇ ਵਿਰੋਧ ਵਿਚ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਦੇ ਕੇ ਵੀ ਰੋਸ ਪ੍ਰਗਟ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਿਵਲ ਹਸਪਤਾਲ ਦੀ 2025 ਵਿਚ ਸ਼ਾਨਦਾਰ ਕਾਰਗੁਜ਼ਾਰੀ, ਐਸ. ਐਮ. ਓ. ਡਾ. ਭਸੀਨ ਦੀ ਅਗਵਾਈ ਹੇਠ ਦੂਰਬੀਨ ਆਪੇ੍ਰਸ਼ਨਾਂ ਸਮੇ... ਅਗਲੀ ਖ਼ਬਰ ਮਲੌਦ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਦੌਰਾਨ 300 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।