01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪੱਤੀ ਕਰਮ ਚੰਦ ਮਹਿਰਾਜ ਤੋਂ ਦੋ ਬੱਸਾਂ ਰਵਾਨਾ

ਮਹਿਰਾਜ, 31 ਅਕਤੂਬਰ (ਸੁਖਪਾਲ ਮਹਿਰਾਜ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 193 ਬੂਥ ਪੱਤੀ ਕਰਮ ਚੰਦ ਮਹਿਰਾਜ ਤੋਂ ਦੋ ਬੱਸਾਂ ’ਚ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਬੂਥ ਇੰਚਾਰਜ ਗੁਰਦੀਪ ਸਿੰਘ ਢੁੱਲੇਵਾਲਾ ਨੇ ਦੱਸਿਆ ਕਿ ਯਾਤਰਾ ਦੌਰਾਨ ਪਹਿਲੇ ਦਿਨ ਸ਼ਰਧਾਲੂਆਂ ਨੂੰ ਸ੍ਰੀ ਦੁਰਗਿਆਨਾ ਮੰਦਰ, ਦੂਜੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਉਪਰੰਤ ਸ਼ਾਮ ਨੂੰ ਵਾਹਗਾ ਸਰਹੱਦ ਵਿਖੇ ਪਰੇਡ ਦਿਖਾਈ ਜਾਵੇਗੀ।

ਅਜੀਤ ਡੈਸਕ 01-11-2026
ਮਹਿਰਾਜ, 31 ਅਕਤੂਬਰ (ਸੁਖਪਾਲ ਮਹਿਰਾਜ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 193 ਬੂਥ ਪੱਤੀ ਕਰਮ ਚੰਦ ਮਹਿਰਾਜ ਤੋਂ ਦੋ ਬੱਸਾਂ ’ਚ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਬੂਥ ਇੰਚਾਰਜ ਗੁਰਦੀਪ ਸਿੰਘ ਢੁੱਲੇਵਾਲਾ ਨੇ ਦੱਸਿਆ ਕਿ ਯਾਤਰਾ ਦੌਰਾਨ ਪਹਿਲੇ ਦਿਨ ਸ਼ਰਧਾਲੂਆਂ ਨੂੰ ਸ੍ਰੀ ਦੁਰਗਿਆਨਾ ਮੰਦਰ, ਦੂਜੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਉਪਰੰਤ ਸ਼ਾਮ ਨੂੰ ਵਾਹਗਾ ਸਰਹੱਦ ਵਿਖੇ ਪਰੇਡ ਦਿਖਾਈ ਜਾਵੇਗੀ। ਤੀਜੇ ਦਿਨ ਸ਼ਰਧਾਲੂਆਂ ਨੂੰ ਰਾਮ ਤੀਰਥ ਦੇ ਦਰਸ਼ਨ ਕਰਵਾਏ ਜਾਣਗੇ। ਗੁਰਦੀਪ ਸਿੰਘ ਢੁੱਲੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਹ ਯੋਜਨਾ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਪਾਰਟੀ ਦੇ ਹੋਰ ਆਗੂ ਵੀ ਹਾਜ਼ਰ ।
ਪਿਛਲੀ ਖ਼ਬਰ ਪਿੰਡ ਕੋਠਾ ਗੁਰੂ ਕਾ ਤੋਂ ਦੂਜਾ ਜਥਾ ਮਥੁਰਾ - ਵ੍ਰਿੰਦਾਵਨ ਲਈ ਰਵਾਨਾ ਅਗਲੀ ਖ਼ਬਰ ਹੈਲਪਲਾਈਨ ਵੈਲਫ਼ੇਅਰ ਸੁਸਾਇਟੀ ਦੇ ਮੈਂਬਰਾਂ ਨੇ ਪਹੁੰਚਾਇਆ ਜ਼ਖ਼ਮੀ ਨੂੰ ਹਸਪਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।