01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੌੜ ਸਾਹਿਤਕ ਮੇਲਾ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਸੁਨੇਹਾ ਦੇ ਕੇ ਸੰਪੰਨ

ਮੌੜ ਮੰਡੀ, 31 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬੀ ਸਾਹਿਤ ਸਭਾ ਮੌੜ ਮੰਡੀ ਵਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਇਆ ਤਿੰਨ ਰੋਜ਼ਾ ਮੌੜ ਮੇਲਾ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਮੇਲੇ ਵਿਚ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕਾਂ ਦੀਆਂ ਸਟਾਲਾਂ ਤੋਂ ਇਲਾਵਾ ਕੱਪੜਿਆਂ, ਗਹਿਣਿਆਂ, ਆਰਗੈਨਿਕ ਖਾਣ-ਪੀਣ ਦੀਆਂ ਵਸਤਾਂ ਅਤੇ ਹੱਥੀਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।

ਅਜੀਤ ਡੈਸਕ 01-11-2026
ਮੌੜ ਮੰਡੀ, 31 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬੀ ਸਾਹਿਤ ਸਭਾ ਮੌੜ ਮੰਡੀ ਵਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਇਆ ਤਿੰਨ ਰੋਜ਼ਾ ਮੌੜ ਮੇਲਾ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਮੇਲੇ ਵਿਚ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕਾਂ ਦੀਆਂ ਸਟਾਲਾਂ ਤੋਂ ਇਲਾਵਾ ਕੱਪੜਿਆਂ, ਗਹਿਣਿਆਂ, ਆਰਗੈਨਿਕ ਖਾਣ-ਪੀਣ ਦੀਆਂ ਵਸਤਾਂ ਅਤੇ ਹੱਥੀਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮੇਲੇ ਦਾ ਉਦਘਾਟਨ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਅਤੇ ਸੇਵਾਮੁਕਤ ਹੈੱਡਮਾਸਟਰ ਸੁਰਿੰਦਰ ਗੁਪਤਾ ਨੇ ਰਿਬਨ ਕੱਟ ਕੇ ਕੀਤਾ। ਮਿੰਨੀ ਕਹਾਣੀ ਦਰਬਾਰ ਵਿਚ ਵੱਖ-ਵੱਖ ਕਹਾਣੀਕਾਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਮਾਤਾ ਸੁੰਦਰੀ ਕਾਲਜ ਦੇ ਡਾਇਰੈਕਟਰ ਪਰਮਿੰਦਰ ਸਿੱਧੂ, ਪ੍ਰਿ. ਰਾਜ ਸਿੰਘ ਬਾਘਾ ਨੇ ਕਹਾਣੀ ਦਰਬਾਰ ਦੀ ਪ੍ਰਧਾਨਗੀ ਕੀਤੀ। ਸੰਗੀਤਕ ਮਹਿਫ਼ਲ ਵਿਚ ਗਾਇਕ ਕੁਲਦੀਪ ਮੰਨੂ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰਸਿੱਧ ਕਹਾਣੀਕਾਰ ਦਰਸ਼ਨ ਜੋਗਾ ਨਾਲ ਜਸਪਾਲ ਮਾਨਖੇੜਾ ਨੇ ਰੂਬਰੂ ਕੀਤਾ। ਇਸੇ ਤਰ੍ਹਾਂ ਜੈਕ ਸਰਾਂ ਨੇ ਪੀ.ਸੀ.ਐੱਸ. ਅਧਿਕਾਰੀ ਗਗਨਦੀਪ ਨਾਲ ਗੱਲਬਾਤ ਕੀਤੀ। ਸਮਾਗਮ ਦੀ ਪ੍ਰਧਾਨਗੀ ਭਾਜਪਾ ਆਗੂ ਦਿਆਲ ਸੋਢੀ ਨੇ ਕੀਤੀ। ਆਖ਼ਰੀ ਦਿਨ ਮੇਲੇ ਦਾ ਉਦਘਾਟਨ ਹਿੰਮਤ ਸਿੰਘ ਨੇ ਕੀਤਾ। ਪਹਿਲੇ ਰੂਬਰੂ ਸੈਸ਼ਨ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਅਤੇ ਲੇਖਕ ਭੁਪਿੰਦਰ ਸਿੰਘ ਮਾਨ ਨੇ ਵਿਸ਼ਵ ਰਿਕਾਰਡਧਾਰੀ ਡਾ. ਹਰਿੰਦਰ ਲਾਲੀ ਨਾਲ ਗੱਲਬਾਤ ਕੀਤੀ। ਕਹਾਣੀ ਦਰਬਾਰ ਅਤੇ ਕਾਵਿ ਸੈਸ਼ਨ ਵਿਚ ਡਾ. ਮਨਮੋਹਨ, ਜਗਦੀਪ ਸਿੱਧੂ, ਬਲਜੀਤ ਪਾਲ ਸਿੰਘ ਸਿੱਧੂ, ਗੁਰਪ੍ਰੀਤ ਮਾਨਸਾ, ਸੁਰਿੰਦਰ ਪ੍ਰੀਤ ਘਣੀਆ, ਰਾਣਾ ਰਣਵੀਰ, ਡਾ ਸੰਦੀਪ ਭੰਮੇ, ਅਮਰਜੀਤ ਜੀਤ, ਦਵੀ ਸਿੱਧੂ, ਸੀਮਾ ਜਿੰਦਲ ਅਤੇ ਗੁਰਮੀਤ ਖੋਖਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਜਸਪਾਲ ਮਾਨਖੇੜਾ, ਲਛਮਣ ਮਲੂਕਾ ਅਤੇ ਸੁਰਜਨ ਸਿੰਘ ਬਠਿੰਡਾ ਵੀ ਹਾਜ਼ਰ ਸਨ। ਵਿਧਾਇਕ ਸੁਖਵੀਰ ਮਾਈਸਰਖਾਨਾ ਨੇ ਵੀ ਮੇਲੇ ਵਿਚ ਸ਼ਿਰਕਤ ਕੀਤੀ। ਸੁਖਬੀਰ ਜੋਗਾ ਯਾਦਗਾਰੀ ਪੁਰਸਕਾਰ ਡਾ/. ਪ੍ਰਵੀਨ ਕੁਮਾਰ, ਚੰਡੀਗੜ੍ਹ ਨੂੰ, ਇੰਜੀਨੀਅਰ ਟੇਕ ਸਿੰਘ ਯਾਦਗਾਰੀ ਯੁਵਾ ਪੁਰਸਕਾਰ ਨੌਜਵਾਨ ਕਹਾਣੀਕਾਰ ਬੇਅੰਤ ਬਾਜਵਾ ਅਤੇ ਸਵਰਗੀ ਸੁਖਦੇਵ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਮਨਜੀਤ ਸਿੰਘ ਬਠਿੰਡਾ ਨੂੰ ਦਿੱਤਾ ਗਿਆ। ਆਖ਼ਰੀ ਸੈਸ਼ਨ ਵਿਚ ਲੋਕ ਗਾਇਕ ਲਾਭ ਕੰਡਿਆਰਾ ਅਤੇ ਪ੍ਰਸਿੱਧ ਸੂਫ਼ੀ ਗਾਇਕ ਕੁਮਾਰ ਪੱਪੂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਮੇਲੇ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਹੈ।
ਪਿਛਲੀ ਖ਼ਬਰ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਹਰ ਪੈਰਵਾਈ ਕਰੇਗਾ – ਸੁਖਬੀਰ ਅਗਲੀ ਖ਼ਬਰ ਰਾਸ਼ਟਰੀ ਏਕਤਾ ਦਿਵਸ ਮੌਕੇ ਨੌਜਵਾਨਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।