01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਦੇਸ਼ ਯੂਨੀਵਰਸਿਟੀ ਵਿਖੇ ਐਮ.ਐਸ.ਐਮ.ਈ.ਦੇ ਸਹਿਯੋਗ ਨਾਲ ਉੱਦਮਤਾ ਜਾਗਰੂਕਤਾ ਪ੍ਰੋਗਰਾਮ

ਬਠਿੰਡਾ, 31 ਅਕਤੂਬਰ (ਅ. ਬ.)

ਅਜੀਤ ਡੈਸਕ 01-11-2026
ਬਠਿੰਡਾ, 31 ਅਕਤੂਬਰ (ਅ.ਬ.)- ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ‘ਆਦੇਸ਼ ਇੰਸਟੀਚਿਊਟ ਆਫ਼ ਫਾਰਮੇਸੀ ਐਂਡ ਬਾਇਓਮੈਡੀਕਲ ਸਾਇੰਸਿਜ਼’ ਵਲੋਂ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐਮ.ਐਸ.ਐਮ.ਈ.) ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ’ਚ ਇੱਕ ‘ਉੱਦਮਤਾ ਜਾਗਰੂਕਤਾ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਚਾਂਸਲਰ, ਡਾ. ਹਰਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਰਜਿਸਟਰਾਰ ਡਾ. ਵਰੁਣ ਮੋਹਨ ਮਲਹੋਤਰਾ, ਡਿਪਟੀ ਰਜਿਸਟਰਾਰ ਕੁਲਵੰਤ ਸਿੰਘ ਅਤੇ ਡਾ. ਪ੍ਰਮੋਦ ਕੁਮਾਰ ਗੋਇਲ ਪ੍ਰੀਖਿਆ ਕੰਟਰੋਲਰ ਅਤੇ ਪ੍ਰਿੰਸੀਪਲ, ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵੀ ਮੌਜੂਦ ਸਨ । ਇਹ ਪ੍ਰੋਗਰਾਮ ਏ.ਆਈ.ਪੀ.ਬੀ.ਐੱਸ.ਦੇ ਪ੍ਰਿੰਸੀਪਲ ਪ੍ਰੋ. (ਡਾ.) ਨਲਿਨੀ ਕਾਂਤ ਸਾਹੂ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ’ਚ ਡਾ. ਮਧੁਸਮਿਤਾ ਸਾਹੂ, ਡਾ. ਉਮਾ ਜੋਤੀ ਅਤੇ ਸੰਦੀਪ ਸਿੰਘ ਨੇ ਸਰਗਰਮ ਸਹਿਯੋਗ ਦਿੱਤਾ । ਸਮਾਗਮ ਦੌਰਾਨ ਕ੍ਰਿਸ਼ਨ ਕੁਮਾਰ (ਸਹਾਇਕ ਡਾਇਰੈਕਟਰ, ਐਮ . ਐਸ.ਐਮ.ਈ.-ਡੀ.ਐਫ.ਓ., ਲੁਧਿਆਣਾ),ਮਨਦੀਪ ਗਿੱਲ (ਸੀਨੀਅਰ ਮੈਨੇਜਰ, ਲੀਡ ਡਿਸਟ੍ਰਿਕਟ ਮੈਨੇਜਰ ਦਫ਼ਤਰ, ਬਠਿੰਡਾ), ਵਿਸ਼ਵਜੀਤ ਥੋਲੀਆ (ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ), ਮੀਨੂ ਤਾਇਲ (ਬਲਾਕ-ਪੱਧਰੀ ਐਕਸਟੈਂਸ਼ਨ ਅਫ਼ਸਰ, ਜ਼ਿਲ੍ਹਾ ਉਦਯੋਗ ਕੇਂਦਰ) ਅਤੇ ਪਰਵਿੰਦਰ ਕੌਰ (ਆਰ.ਐਸ.ਈ.ਟੀ.ਆਈ., ਬਠਿੰਡਾ) ਨੇ ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ, ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਨਵੇਂ ਉੱਦਮ ਸਥਾਪਤ ਕਰਨ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਸਫਲ ਕਾਰੋਬਾਰੀ ਉੱਦਮਾਂ ਵਿੱਚ ਬਦਲਣ ਲਈ ਵੀ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਡਾ. ਆਰ. ਕੇ. ਪਾਟਿਲ ਦੁਆਰਾ ਦਿੱਤੇ ਗਏ ਧੰਨਵਾਦੀ ਸ਼ਬਦਾਂ ਨਾਲ ਹੋਈ।
ਪਿਛਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਵਿਖੇ ਪੰਜਾਬ ਦਿਵਸ ਮਨਾਇਆ ਅਗਲੀ ਖ਼ਬਰ ਬਠਿੰਡਾ ਲੋਕ ਸਭਾ ’ਚ ’ਆਪ’ ਦੀ ਪਹਿਲੀ ਸੂਚੀ ਨੇ ਵਧਾਈ ਹਲਚਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।